ਗ਼ਜ਼ਲ -ਸ਼ਮਸ਼ੇਰ ਸਿੰਘ ਸੰਧੂ
Posted on:- 11-06-2015
ਜੋਤ ਸਾਹਸ ਦੀ ਜਗਾ ਤੂੰ, ਜੋਤ ਸਾਹਸ ਦੀ ਜਗਾ
ਰਾਹ ਬਿਖੜੇ ਹੋਣ ਤੇ ਵੀ, ਸਾਥੀਆ ਤੂੰ ਮੁਸਕਰਾ।
ਸ਼ਾਸਕਾਂ ਹੈ ਲੁੱਟ ਖਾਧੀ, ਤੇ ਲਤਾੜੀ ਜ਼ਿੰਦਗੀ
ਜੋ ਜਗਾ ਦੇ ਵਕਤ ਨੂੰ ਵੀ, ਗੀਤ ਐਸਾ ਤੂੰ ਅਲਾ।
ਕਲਮ ਤੇਰੀ ਪਾ ਰਹੀ ਜੇ, ਨਿੱਤ ਐਸੇ ਪੂਰਨੇ
ਉੱਜਲੀ ਜੋ ਸੇਧ ਦੇਵਨ, ਪੂਰਨੇ ਤੂੰ ਹੋਰ ਪਾ।
ਯਾਦ ਰੱਖੇਗਾ ਜ਼ਮਾਨਾ, ਓਸ ਨੂੰ ਹੀ ਦੋਸਤਾ
ਰਾਹ ਮਾਨਵ ਦੇ ਲਈ ਜੋ, ਉੱਜਲੇ ਹੈ ਕਰ ਗਿਆ।
ਹੱਲ ਕਰਨਾ ਮੁਸ਼ਕਲਾਂ ਨੂੰ, ਹੈ ਜ਼ਰੂਰੀ ਬਾਤ ਪਰ
ਓਸ ਤੋਂ ਵੀ ਹੈ ਜ਼ਰੂਰੀ, ਸਿੱਖ ਕਰਨਾ ਟਾਕਰਾ।
ਕਰਮ ਕਾਂਡੀ ਧਰਮ ਸਾਰੇ, ਨਾ ਕਿਸੇ ਵੀ ਕੰਮ ਦੇ
ਧਰਮ ਹੈ ਇਨਸਾਨ ਹੋਣਾ, ਸੱਚ ਕਰਕੇ ਦੇ ਵਖਾ।
ਜਲ ਰਹੇ ਇਸ ਜਗਤ ਨੂੰ ਹੈ, ਲੋੜ ਅਮਨਾਂ ਦੀ ਬੜੀ
ਇਸ ਧੁਆਂਖੀ ਧਰਤ ਉੱਤੇ, ਮੀਂਹ ਅਮਨਾਂ ਦਾ ਵਸਾ।
Daman meet
ਜਲ ਰਹੇ ਇਸ ਜਗਤ ਨੂੰ ਹੈ, ਲੋੜ ਅਮਨਾਂ ਦੀ ਬੜੀ ਇਸ ਧੁਆਂਖੀ ਧਰਤ ਉੱਤੇ, ਮੀਂਹ ਅਮਨਾਂ ਦਾ ਵਸਾ। ਵਾਹ !!!!! ਬਿਲਾ ਕੋਈ ਸ਼ੱਕ