ਨੈਣਾ ’ਚ ਸਵਾਲ ਨੇ -ਮਲਕੀਅਤ “ਸੁਹਲ’
Posted on:- 10-06-2015
ਹਿਜ਼ਰਾਂ ਦੀ ਪੀੜ ਵਾਲੇ,ਨੈਣਾ ‘ਚ ਸਵਾਲ ਨੇ।
ਅੱਖ਼ੀਆਂ ’ਚ ਹੰਝੂ ਵੀ , ਬੜੇ ਬੇ-ਮਿਸਾਲ ਨੇ।
ਅੰਬਰ ’ਚੋਂ ਟੁੱਟਾ ਤਾਰਾ ਦਿਲ ਸੀ ਅਕਾਸ਼ ਦਾ।
ਸੁਪਨੇ ‘ਚ ਮਿਲ ਜਾ, ਪਤਾ ਨਹੀਂ ਸਵਾਸ ਦਾ।
ਤੂੰ ਇਕ ਵਾਰੀ ਪੁਛ ਮੈਨੂੰ , ਕੀ ਤੇਰੇ ਹਾਲ ਨੇ,
ਹਿਜ਼ਰਾਂ ਦੀ ਪੀੜ ਵਾਲੇ,ਨੈਣਾ ‘ਚ ਸਵਾਲ ਨੇ।
ਨੀਂਦ ਨਾ ਆਵੇ ਚੰਨਾ,ਲਵਾਂ ਅੰਗੜਾਈਆਂ ਵੇ।
ਵੰਗਾਂ ਸਤਰੰਗੀਆਂ,ਪਉਂਦੀਆਂ ਦੁਹਾਈਆਂ ਵੇ।
ਦਿਲ ਵਿਚ ਹਉਕਿਆਂ ਦੇ, ਉੱਠਦੇ ਉਬਾਲ ਨੇ,
ਅੱਖੀਆਂ ‘ਚ ਹੰਝੂ ਵੀ , ਬੜੇ ਬੇ-ਮਿਸਾਲ ਨੇ।
ਬਿਰਹਾ ਦੀ ਪੀੜ ਹੁਣ, ਝੱਲੀ ਨਹੀਂ ਜਾਂਵਦੀ।
ਸੱਜਣਾ ਵੇ ਯਾਦ ਤੇਰੀ, ਵੱਢ੍ਹ - ਵੱਢ੍ਹ ਖਾਂਵਦੀ।
ਇਕ- ਇਕ ਦਿਨ ਕਰ, ਬੀਤ ਗਏ ਸਾਲ ਨੇ,
ਨੈਣਾਂ ਵਿਚ ਹੰਝੂ ਵੀ ਤਾਂ, ਬੜੇ ਬੇ-ਮਿਸਾਲ ਨੇ।
ਮੱਸਿਆ ਦੀ ਰਾਤ ਵਾਂਗ,ਪੈ ਗਿਆ ਹਨੇਰਾ ਵੇ।
ਮਿਲ ਜਾ ਤੂੰ ਆ ਕੇ ਚੰਨਾਂ ਹੋ ਜਾਊ ਸਵੇਰਾ ਵੇ।
“ਸੁਹਲ” ਤੇਰੇ ਲਾਰੇ ਵੇਖੇ,ਬੜੇ ਹੀ ਕਮਾਲ ਨੇ,
ਹਿਜ਼ਰਾਂ ਦੀ ਪੀੜ ਵਾਲੇ ,ਨੈਣਾ ‘ਚ ਸਵਾਲ ਨੇ।
ਸੰਪਰਕ: +91 9872 848610