ਗ਼ਜ਼ਲ - ਸੰਤੋਖ ਸਿੰਘ ਭਾਣਾ
Posted on:- 08-06-2015
ਕਦੇ ਕਦੇ ਮੁਸਕਰਾ ਲਿਆ ਕਰ।
ਝਾਤ ਸੱਜਣ ’ਤੇ ਪਾ ਲਿਆ ਕਰ।
ਖੁਦ ਵੀ ਰੁੱਸ ਜਾਇਆ ਕਰ ਭਾਵੇਂ,
ਰੁੱਸਿਆ ਯਾਰ ਮਨਾ ਲਿਆ ਕਰ।
ਬਿਟ-ਬਿਟ ਤੱਕਿਆਂ,ਵੱਜਣਾ ਕਮਲੀ,
ਥੋੜ੍ਹਾ ਜਿਹਾ ਸ਼ਰਮਾਅ ਲਿਆ ਕਰ।
ਝੂਠੇ ਤੇ ਮੱਕਾਰ ਬੜੇ ਨੇ,
ਸੋਚ ਸਮਝ ਅਜ਼ਮਾ ਲਿਆ ਕਰ।
ਦੁੱਖ ਤਕਲੀਫਾਂ ਆਉਣ ਜਾਣਾ,
ਐਵੇਂ ਨਾ ਮਨ ਢਾਅ ਲਿਆ ਕਰ।
ਹਰ ਨ੍ਹੇਰੇ ’ਚੋਂ ਸੂਰਜ ਉੱਗਣਾ,
ਮਨ ਨੂੰ ਇੰਜ ਸਮਝਾ ਲਿਆ ਕਰ ।
ਵੈਣ ਭਾਣਿਆਂ ਪੈਂਦੇ ਰਹਿਣੇ,
ਗੀਤ ਕਦੇ ਕੋਈ ਗਾ ਲਿਆ ਕਰ।
ਸੰਪਰਕ:+91 98152 96475