ਖੋਲ ਬਾਰੀ  -'ਨੀਲ'
      
      Posted on:-  08-06-2015
      
      
      								
				   
                                    
      
ਸੱਜਣ! ਖੋਲ ਬਾਰੀ ਕਿ ਆਵੇ ਹਵਾ
ਘੁੱਟਦੇ ਹੋਇ ਦੱਮ ਦੀ ਹੋਵੇ ਦਵਾ
ਸ਼ੀਸ਼ਾ ਨਾ ਰੋਕੇ ਤੇ ਕੰਨਾਂ ਥੀਂ ਬਹੁੜੇ
ਆਜ਼ਾਨੀ ਜੋ ਕਰਦੇ ਪਏ ਨੇ ਦੁਆ
ਵਿਹੜੇ 'ਚ ਕਿਰਨਾਂ ਦੀ ਕਿੱਕਲੀ ਪਵੇ
ਜੋ ਸੂਰਜ ਦੇ ਚਾਨਣ ਦੀ ਹੋਵੇ ਰਜ਼ਾ
ਸਾਹਾਂ 'ਚ ਰਲ਼ ਕੇ ਕਰੇ ਰੂਹ ਤਾਜ਼ਾ
ਗ਼ੁਲਾਂ 'ਚੋਂ ਜੋ ਉੱਠਦੀ ਪਈ ਮਹਿਕਰਾ
ਚਿੜੀਆਂ ਦੇ ਗੀਤਾਂ ਦੇ ਸਦਕਾ ਸੁਣੇ
ਸੁਰਾਂ 'ਚੋਂ ਪਿਘਲਦੀ ਪਈ ਚਹਿਚਹਾ
                             
ਸੰਪਰਕ: +91 94184 70707
     
      
     
    
Neel
Shukriyaa SuhiSaver.Org