ਹਉਮੈ ਰੋਗ -'ਨੀਲ'
Posted on:- 02-06-2015
ਤੂੰ ਖ਼ਾਲੀ ਸੀ, ਤੂੰ ਖ਼ਾਲੀ ਹੈਂ ਤੂੰ ਖ਼ਾਲੀ ਹੀ ਰਹੇਂਗੀ
ਤੇਰੇ ਕੋਲ ਸਿਰਫ਼ ਹਉਮੈ ਹੈ ਤੂੰ ਜਿਸ ਦਾ ਦਮ ਭਰੇਂਗੀ
ਤੇਰੀ ਮੈਂ ਮੈਂ ਦੇ ਵਿੱਚ ਤੈਨੂੰ ਮੈਂ ਕਿਧਰੇ ਨਜ਼ਰ ਨਾ ਆਇਆ
ਤੇਰੇ ਕੋਲ ਮੈਂ ਹੀ ਰਹਿ ਜਾਣੀ ਤੂੰ ਜਿਸ ਦਾ ਦਮ ਭਰੇਂਗੀ
ਖਿਡੌਣਾ ਦੇ ਕੇ ਵਾਪਿਸ ਲੈ ਲਿਆ ਉਸ ਜ਼ੋਰ ਵਾਲੇ ਨੇ
ਜਦੋਂ ਖ਼ਲਕਤ ਖਿਡਾਵੇਗੀ ਤੂੰ ਕਿਸ ਦਾ ਦਮ ਭਰੇਂਗੀ
ਹੈ ਜਜ਼ਬਾ ਕੀਲਿਆ ਤੇਰਾ ਇਕ ਕਾਲੇ ਕੋਟ ਵਾਲੇ ਨੇ
ਭਰੀ-ਪੂਰੀ ਅਦਾਲਤ ਵਿੱਚ ਤੂੰ ਜਿਸਦਾ ਦਮ ਭਰੇਂਗੀ
ਇਹ ਤੇਰੀ ਪਿੱਠ 'ਤੇ ਥਾਪੀ ਦੇਣ ਵਾਲੇ ਅਮਰ ਹਨ ਸ਼ਾਇਦ
ਇਨ੍ਹਾ 'ਚੋਂ ਕੋਣ ਰਹਿ ਜਾਣਾ ਤੂੰ ਜਿਸ ਦਾ ਦਮ ਭਰੇਂਗੀ
ਜਦੋਂ ਸ਼ਾਇਦ ਤੇਰੀ ਮੈਂ ਦੀ ਅਗਨ ਕੁਝ ਸ਼ਾਂਤ ਹੋਵੇਗੀ
ਸ਼ਰੀਰਾਂ ਰੋਗ ਫੜ੍ਹ ਲੈਣੇ ਤੂੰ ਕਿਸਦਾ ਦਮ ਭਰੇਂਗੀ
ਅਸੀਸਾਂ ਤੋਂ ਬਿਨਾ ਤੁਰਨਾ ਸੋ ਕਿਧਰੇ ਪਹੁੰਚ ਨਾ ਹੋਣਾ
ਸਫ਼ਰ ਉਮਰਾਂ ਦਾ ਜਦ ਮੁੱਕਣਾ ਤੂੰ ਕਿਸਦਾ ਦਮ ਭਰੇਂਗੀ
ਸੰਪਰਕ: +91 94184 70707
Neel
Shukriyaa http://www.suhisaver.org