ਬਦਲਾਵ -ਜਸਪ੍ਰੀਤ ਸਿੰਘ
Posted on:- 06-01-2015
ਇਹ ਤਿੱਤਲੀ ਦੇ ਖੰਬਾ ਵਾਂਗ ਮਲੂਕ 'ਤੇ ਹਲਕੇ ਗੱਦੇ ਮੇਰੇ ਲਈ ਨਹੀਂ !
ਨਾ ਹੀ ਹਨ ਮੇਰੇ ਕੋਲ ਕੋਈ ਜੰਗਲੀ ਫੁੱਲਾਂ ਦੇ ਰੰਗ ਨਾਲ ਦੀਆਂ ਮਹਿੰਗੀਆ ਸ਼ਰਾਬਾਂ ਦੇ ਪਿਆਲੇ
ਆ ਆਏ ਦਿਨ ਪਾਰਟੀਆਂ ਇੰਨੀ ਵੇਹਲ ਮੇਰੇ ਕੋਲ ਨਹੀਂ ਕਿ ਜਾਵਾਂ ਅਤੇ ਸਮਾਂ ਗੁਆਵਾਂ।
"ਜਸਟ ਚਿਲ -ਜਸਟ ਚਿਲ"
ਇਹ ਲਫ਼ਜ਼ ਮੇਰੇ ਲਈ ਕਿਸੇ ਅਖੌਤੀ ਬਾਬੇ ਦੇ ਵੱਲੋਂ ਕਹੇ ਗਏ ਝੂਠੇ ਵਿਸ਼ਵਾਸੀ ਸ਼ਬਦਾਂ ਤੋਂ ਵਧ ਕੇ ਮਹਿਜ ਕੁਝ ਨਹੀਂ ਹੈ;
ਜੇ ਆ ਸਨਮਾਨ ਵੱਜੋਂ ਮਿਲਣ ਵਾਲੇ ਸ਼ੌਲ ਮੈਨੂੰ ਨਹੀਂ ਮਿਲਨੇ,
ਜਾ ਭੁੱਲ ਜਾਏ ਕੋਈ ਬਣਾਉਣੀ ਮੇਰੇ ਨਾਮ ਦੀ ਫੱਟੀ !
ਤਾਂ ਕੋਈ ਚਿੰਤਾਂਤੁਰ ਵਿਸ਼ਾ ਕਦੇ ਨਹੀਂ ਹੋ ਸਕਦਾ ।
ਕਿਉਂਕਿ, ਅਰਬਾਂ ਜਨ ਸੰਖਿਆ ਵਿਸ਼ਵ ਦੀ ਸੋ ਰਹੀ ਹੈ ਭੁੱਖੀ-ਭਾਣੀ ।
ਫੇਰ ਇਹ ਸਨਮਾਨ ਚਿੰਨ੍ਹ ਮੇਰੀਆਂ ਆਂਦਰਾਂ ਨੂੰ ਸ਼ਕਤੀ ਕਿਵੇਂ ਪਹੁੰਚਾ ਦੇਣਗੀਆਂ ?
ਜਾਂ ਕਿਹੜੀ ਪੈਨਸ਼ਨ ਲਾ ਦੇਣਗੇ ਮੇਰੇ ਟੱਬਰ ਨੂੰ ?
ਆ ਲਾਰਿਆਂ ਦੀ ਦੁਨੀਆਂ ! ਨੂੰ ਵੀ ਮੇਰੇ ਤੋਂ ਦੁਰ-ਕਿਨਾਰ ਹੀ ਰੱਖਣਾ,
ਵਾਕਿਫ਼ ਤਾਂ ਹੋ ਹੀ ਤੁਸੀਂ ਕਿ ਮੇਰੀ ਝੂਠ ਦੇ ਨਾਲ ਨਹੀਂ ਬਣਦੀ ।
'ਤੇ ਨਾ ਹੀ ਜਰਦਾ ਹਾਂ ਕਿਸੇ ਦੀਆਂ ਅੱਖਾਂ ਵਿਚ ਜਗਾਉਣ ਵਾਲੇ ਆਸਾਂ ਦੇ ਦੀਵਿਆਂ ਨੂੰ;
ਜੋ ਬੁਝ ਹੀ ਜਾਣੇ ਆ ਅੰਤਤਾਂ ।
ਮੇਰੀ ਮੁਹੱਬਤ ਤਾਂ ਸੀਮਤ ਹੈ ਸਿਰਫ ਓਸ ਮੈਡਿਕਲ ਦੁਕਾਨ ਵਾਲੇ ਤੱਕ;
ਜਿਸਦੀ ਡਿਗਰੀ ਭਾਵੇਂ ਕੋਈ ਨਹੀਂ !
ਪਰ ਜੁਕਾਮ ਰੋਕਣ ਲਈ ਦਿੱਤੀ ਉਸਦੀ ਦਵਾਈ ਤਾਂ ਕਾਫੀ ਅਸਰਦਾਰ ਰਹੇਗੀ !
'ਤੇ ਨਾ ਹੀ ਓ ਛਿੱਲ ਲਾਏਗਾ, ਕਿਸੇ ਮਹਿੰਗੇ ਡਾਕਟਰ ਦੀ ਤਰ੍ਹਾਂ ਟੈਸਟਾਂ ਦੇ ਨਾਮ ਉੱਤੇ ।
ਸੰਘਰਸ਼ਾਂ ਦਾ ਤਾਂ ਪੀੜਾ ਆਇਆ ਮੇਰੇ ਸਿਰ ਫਿਤਰਤ ਦੀ ਤਰ੍ਹਾਂ ।
ਪਰ ਇਹ ਨਹੀਂ ਕਿ ਜਮੂਹਰੀਅਤ ਦੇ ਨਾਮ ’ਤੇ ਠੱਗਾਂਗਾ !
ਆਮ ਲੋਕਾਈ ਨੂੰ;
ਤੇ ਪਰਸਪਰ ਲਾਭ ਪਹੁੰਚਾਵਾਂਗਾ,
ਆਪਣੀ ਹੀ ਜਮਾਤ ਜਾ ਵਿਚਾਰਧਾਰਾਂ ਨੂੰ ।
ਨਾ ਹੀ ਕਿਸੇ ਭੁੱਖ ਦੇ ਸ਼ਿਕਾਰ ਨੂੰ ਤਾਂੜਾਂਗਾ,
ਜੇ ਓ ਮਨਾ ਕਰ ਦੇਵੇ; ਮਾਸ ਖਾਣ ਤੋਂ ਆਪਣੇ ਦੀਨ ਅੱਗੇ ਨਤਮਸਤਕ ਹੁੰਦਾ ਹੋਇਆ ।
ਮੈਂ ਚੀਕ-ਚੀਕ ਗੱਲ ਕਹਿਣ ਨਾਲੋਂ ਸਦਾ ਚੁੱਪ ਵਿਚ ਬਹਿਤਰੀ ਕਬੂਲਾਂਗਾ;
ਪਰ ਇਹ ਨਹੀਂ ਕਿ ਹੋ ਜਾਵਾਂਗਾ ਗੂੰਗਾ ਤੇ ਗਬਨ ਕਰ ਦੇਉਂ ਆਪਣੀ ਜੀਭਾਂ ਦਾ ।
ਇਹ ਸਦਾ ਰਹੇਗੀ ਚੇਤਨਾ ਲਈ ਅਤੇ ਬੋਲੇਗੀ ਵੀ ਸਹੀ ਸਮੇਂ ਸਮੇਂ ਉੱਪਰ !
ਦੋ ਪਾਸੜ ਵਿਸ਼ਵਾਸ ਅਤੇ ਬਿਯਾਨ ਤੋਂ ਤਾਂ ਸਦਾ ਅਲਕਤ ਆਉਂਦੀ ਹੈ ਮੈਨੂੰ ।
ਫਿਰ ਕਿਉਂ ਅਜਿਹਾ ਕੰਮ ਦੇਵਾ ਮੈਂ ਕਿਸੇ ਨੂੰ,
ਨਾਹ ਪੱਖੀ ਨਹੀਂ ਤਾਂ ਆਤਮ ਵਿਸ਼ਵਾਸੀ ਅਤੇ ਭਲਾਈ ਦੇ ਦੋ ਸ਼ਬਦ ਕਹਿਣਾ ਤਾਂ ਮੁਆਫਿਕ਼ ਹੀ ਹੈ ।
ਕੀ ਪਤਾ ਮੇਰੀ ਕੋਸ਼ਿਸ਼ ’ਤੇ ਹੀ ਮੂਕ਼ਰਰ ਹੋਏ ਬਦਲਾਵ ਓਸ ਸ਼ਖ਼ਸ ਦਾ !
ਸੰਪਰਕ: +91 99886 46091
raj
khoob