Thu, 21 November 2024
Your Visitor Number :-   7254478
SuhisaverSuhisaver Suhisaver

ਦਰਦ - ਪਲਵਿੰਦਰ ਸੰਧੂ

Posted on:- 30-05-2015

suhisaver

ਅੱਖਾਂ ’ਤੇ ਹੱਥਾਂ ਦੀ ਛਾਂ ਕਰ
ਗੁਆਚੇ ਰਾਹਾਂ ’ਤੇ ਪੁੱਤ ਲੱਭਦੀਆਂ
ਮਾਵਾਂ ਨਿਗ੍ਹਾ ਵਿਹੂਣੀਆਂ ਹੋ ਗਈਆਂ ।
 
ਪੁੱਤ, ਜਿਹੜੇ ਹਿਜਰਤਾਂ ਕਰਕੇ
ਚਾਨਣ ਲੱਭਣ ਗਏ
ਰੌਸ਼ਨੀਆਂ ਦੇ ਦੇਸ਼ ’ਚੋਂ
ਹੋ ਗਏ ਨਿਲਾਮ ਹਨੇਰਿਆਂ ਹੱਥੋਂ ।
 
ਪਰਤਣ ਦੀ ਉਡੀਕ
ਘਰਾਂ ਨੂੰ ਲਾ ਗਈ ਡੀਕ
ਹੁਣ ਕਿੱਥੇ ਭੁਰਦੀਆਂ ਕੰਧਾਂ
ਬੰਨ੍ਹਾਉਂਦੀਆਂ ‘ਧੀਰਜ’ ਮਾਂ ਦੀ ਬੇਵਸੀ ਦਾ ।
 
ਉਦਰੇਵਿਆਂ ਦੀ ਜੂਨ ਹੰਢਾਉਂਦੇ ‘ਘਰ’
ਵਿਗੋਚਿਆਂ ਦੀ ਮੌਤ ਮਰਦੇ
ਸੱਖਣੇ ਹੋਏ ਵਿਹੜੇ ਰੋਜ਼
ਲਪੇਟੇ ਜਾਂਦੇ ਦੁੱਖਾਂ ਦੇ ਵਰੋਲਿਆਂ ’ਚ ।

ਝੁਕੇ ਮੌਰਾਂ ’ਚ ਕਿੱਥੇ ਦਮ
ਮਰੀਆਂ ਰੀਝਾਂ ਨੂੰ ਮੋਢੇ ਦੇਣ ਦਾ
ਜਿਨ੍ਹਾਂ ਨੂੰ ਕਧੇੜਿਆਂ ’ਤੇ ਹੋਵੇ ਪਾਲਿਆ ।
 
ਮੇਲਿਆਂ ਦੀ ਭੀੜ ਤੋਂ ਉਂਗਲ ਫੜ
ਬਚਾ ਲੈਂਦੇ ਸੀ ਪੁੱਤਾਂ ਨੂੰ ਵਿਛੜਣ ਤੋਂ
ਉਡਾਰ ਹੋਏ ਬੋਟ
ਆਲ੍ਹਣਿਆਂ ਦਾ ਵਿਸਥਾਰ ਲੱਭਦੇ
ਹੁਣ ਕਿੱਥੋਂ ਲੱਭਣ ।
 
 
ਉਜੜੇ ਬਾਗਾਂ ਅੰਦਰ
ਕਦੋਂ ਫੁੱਟੇਗੀ
ਆਸ ਦੀ ਕਚੂਰ ‘ਲਗਰ’
ਬਸ ਇੰਤਜ਼ਾਰ ਹੈ
ਧੁੰਦਲੇ ਮੌਸਮਾਂ ਦੇ ਉਹਲੇ ਹੋਏ
ਸੂਰਜ ਦੇ ਉੱਗਣ ਦਾ ।

ਸੰਪਰਕ: +91 98109 14840

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ