ਸੁਪਨੇ ਰਹਿ ਗਏ ਅਧੂਰੇ -ਮਲਕੀਅਤ “ਸੁਹਲ”
Posted on:- 27-05-2015
ਮੇਰੇ ਸੁਪਨੇ ਰਹਿ ਗਏ ਅਧੂਰੇ,
ਮੈਂ ਜ਼ਿੰਦਗੀ ਨੂੰ ਰਿਹਾ ਕੋਸਦਾ।
ਛੋਟਾ ਹੁੰਦਾ ਲੈਂਦਾ ਰਿਹਾਂ ਸੁਪਨੇ ਪੜ੍ਹਾਈ ਦੇ।
ਸਾਰੀ ਰਾਤ ਸੌਂ ਕੇ ਜਹਾਜ਼ ਸੀ ਉਡਾਈ ਦੇ।
ਕਹਿੰਦੇ ਸੁਪਨੇ ਹੁੰਦੇ ਨਹੀਂ ਪੂਰੇ,
ਮੈਂ ਜ਼ਿੰਦਗੀ ਨੂੰ ਰਿਹਾ ਕੋਸਦਾ।
ਇਕ ਰੀਝ ਮੇਰੀ ਸੇਵਾ ਮਾਪਿਆਂ ਦੀ ਕਰਾਂਗਾ।
ਦੁੱਖ-ਸੁੱਖ ਉਹਨਾਂ ਦੇ ਮੈਂ ਹੱਸ-ਹੱਸ ਜਰਾਂਗਾ।
ਬੁਰੇ ਕੰਮਾ ਤੋਂ ਮਾਂ ਮੈਨੂੰ ਘੂਰੇ,
ਮੈਂ ਜ਼ਿੰਦਗੀ ਨੂੰ ਰਿਹਾ ਕੋਸਦਾ।
ਪਹੁੰਚਾਂਗਾ ਮੰਜ਼ਿਲ ’ਤੇ ਮਿਹਨਤਾਂ ਦੇ ਨਾਲ ਮੈਂ।
ਜ਼ਿੰਦਗੀ ਨੂੰ ਫਿਰ ਵੀ ਤਾਂ, ਕਰਨੇ ਸਵਾਲ ਮੈਂ।
ਸੱਚ ਕੌੜਾ ਹੁੰਦਾ ਵਾਂਗ ਤਧੂਰੇ,
ਮੈਂ ਜ਼ਿੰਦਗ਼ੀ ਨੂੰ ਰਿਹਾ ਕੋਸਦਾ।
ਮੈਂ ਕਰਕੇ ਪੜ੍ਹਾਈ ਤੇ ਮਿਹਨਤਾਂ ਵੀ ਕੀਤੀਆਂ।
“ਸੁਹਲ”ਸੱਚ ਮੇਰੀਆਂ ਨੇ ਸਭ ਹੱਡ ਬੀਤੀਆਂ।
ਵਿਹਲਾ ਬਹਿਕੇ ਬੰਦਾ ਨਾ ਝੂਰੇ,
ਮੈਂ ਜ਼ਿੰਦਗੀ ਨੂੰ ਰਿਹਾ ਕੋਸਦਾ।
ਸੰਪਰਕ: +91 98728 48610