Thu, 21 November 2024
Your Visitor Number :-   7253377
SuhisaverSuhisaver Suhisaver

ਗ਼ਜ਼ਲ - ਸੰਤੋਖ ਸਿੰਘ ਭਾਣਾ

Posted on:- 23-05-2015

suhisaver

ਹਰ ਮੁਸ਼ਕਿਲ ਵਿੱਚ ਮੁਸਕਰਾ ਕੇ ਚੱਲ।
ਰਾਤਾਂ ਕਾਲੀਆਂ ਤੋਂ , ਨਾ ਘਬਰਾ ਕੇ ਚੱਲ।

ਜ਼ਿੰਦਗੀ ‘ਚੋਂ ਆਂਦੀਆਂ ਨੇ ਲੱਖਾਂ ਦੁਸ਼ਵਾਰੀਆਂ,
ਹਰ ਔਕੜ ਨੂੰ ਆਸਾਨ ਬਣਾ ਕੇ ਚੱਲ।

ਭੀੜਾ ‘ਚੋਂ ਆਪਣੇ ਵੀ ਬਣ ਜਾਂਦੇ ਨੇ ਰਕੀਬ,
ਤੂੰ ਗੈਰਾਂ ਨੂੰ ਵੀ ਸੀਨੇ ਲਾ ਕੇ ਚੱਲ।

ਜ਼ਮਾਨੇ ਦੀ ਰੀਤ ਏ ਹੱਸਦਿਆਂ ਨੂੰ ਰੁਆਣਾ,
ਤੂੰ ਰੋਂਦਿਆਂ ਨੂੰ ਹੱਸਣਾ ਸਿਖਾ ਕੇ ਚੱਲ।

‘ਭਾਣਿਆਂ’ ਕਿਸੇ ਨਹੀਂ ਬੰਨ੍ਹਣੀਆਂ ਜ਼ਖ਼ਮਾਂ ’ਤੇ ਪੱਟੀਆਂ,
ਛੁਪਾਅ ਲੈ ਹੰਝੂ ਤੇ ਮੁਸਕਰਾ ਕੇ ਚੱਲ।
           

ਸੰਪਰਕ: +91 98152 96475

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ