ਇਹ ਕਵਿਤਾ ਹਿੰਦੂ ਨਹੀਂ ਹੈ -ਮੀਨਾ ਕੰਦਾਸਾਮੀ
Posted on:- 21-05-2015
ਇਹ ਕਵਿਤਾ ਹਿੰਦੂ ਨਹੀਂ ਹੈ
ਇਹ ਕਵਿਤਾ ਹੱਤਕ ਕਰਨ ਨੂੰ ਕਾਹਲੀ ਹੈ।
ਇਹ ਕਵਿਤਾ ਵਿੰਗ ਤੜਿੰਗੀ, ਖੋਖਲੀ ਅਤੇ ਖਾਲੀ ਹੈ।
ਇਹ ਕਵਿਤਾ ਹਿੰਦੂ ਧਰਮ ਦੀ ਗੈਰ-ਗੰਭੀਰ ਨੁਮਾਇੰਦਗੀ ਹੈ।
ਇਹ ਕਵਿਤਾ ਬੇਢੰਗੀ ਪੇਸ਼ਕਾਰੀ ਹੈ।
ਇਹ ਕਵਿਤਾ ਬੁਝਾਰਤ ਹੈ।
ਇਹ ਕਵਿਤਾ ਹੈ ਬੋਲ ਕੁਫਰ ਦੇ।
ਇਹ ਕਵਿਤਾ ਤੱਥ ਵਿਹੂਣੀ ਹੈ।
ਇਸ ਕਵਿਤਾ ਕੋਲ ਮਿਸ਼ਨਰੀ ਜੋਸ਼ ਹੈ।
ਇਸ ਕਵਿਤਾ ਦਾ ਹੈ ਕੋਈ ਕੋਝਾ ਮਨਸੂਬਾ।
ਇਹ ਕਵਿਤਾ ਹਿੰਦੂਆਂ ਨੂੰ ਭੰਡਦੀ ਹੈ।
ਇਹ ਕਵਿਤਾ ਉਹਨਾਂ ਨੂੰ ਨੀਵਾਂ ਦਿਖਾਉਂਦੀ ਹੈ।
ਇਹ ਕਵਿਤਾ ਹਿੰਦੂ ਧਰਮ ਦੇ ਨਕਾਰਾਤਮਿਕ ਪਹਿਲੂਆਂ ਤੇ ਕੇਂਦਰਿਤ ਹੈ।
ਇਹ ਕਵਿਤਾ ਹਿੰਦੂ ਧਰਮ ਦੀਆਂ ਭੈੜੀਆਂ ਰੀਤਾਂ ਤੇ ਕੇਂਦਰਿਤ ਹੈ।
ਇਹ ਕਵਿਤਾ ਦੇਵਤਿਆਂ ਦੇ ਕੁਨਾਵਾਂ ਨੂੰ ਵਰਤਣ ਦਾ ਹੱਕ ਵਰਤਦੀ ਹੈ।
ਇਹ ਕਵਿਤਾ ਕ੍ਰਿਸ਼ਨ ਦਾ ਨੰਗੀ ਔਰਤ ਉੱਤੇ ਬੈਠਣ ਦੀ ਅਜ਼ਾਦੀ ਦਾ ਜਸ਼ਨ ਮਨਾਉਂਦੀ ਹੈ।
ਇਹ ਕਵਿਤਾ ਕਾਮ ਦੀ ਭੁੱਖੀ ਔਰਤ ਦੀ ਅੱਗ ਦੀਆਂ ਲਪਟਾਂ ਨਾਲ ਮੱਚ ਰਹੀ ਹੈ।
ਇਹ ਕਵਿਤਾ ਕਾਮੁਕ ਭਾਵਅਰਥ ਦਰਸਾਉਂਦੀ ਹੈ।
ਇਹ ਕਵਿਤਾ ਵਹਿਸ਼ੀ ਲਿੰਗ ਨੂੰ ਮੁੜ ਤਸਵੀਰ ਦੇ ਮੂਹਰੇ ਲਿਆਉਂਦੀ ਹੈ।
ਇਹ ਕਵਿਤਾ ਸ਼ਿਵਲਿੰਗ ਨੂੰ ਮਰਦ ਦਾ ਜਿਨਸੀ ਅੰਗ ਦਸਦੀ ਹੈ।
ਇਹ ਕਵਿਤਾ ਉੱਪਰ ਦੱਸੇ ਅੰਗ ਨੂੰ ਖੜਾ ਨਹੀਂ ਕਰਦੀ।
ਇਹ ਕਵਿਤਾ ਆਪਣੇ ਭ੍ਰਿਸ਼ਟ ਖਿਆਲਾਂ ਦਾ ਮਾਣ ਕਰਦੀ ਹੈ।
ਇਹ ਕਵਿਤਾ ਹਿੰਦੂ ਧਰਮ ਦੇ ਔਰਤ ਵਿਰੋਧ ਅਤੇ ਛੂਤ-ਛਾਤ ਤੇ ਕਾਲਖ ਮਲਦੀ ਹੈ।
ਇਹ ਕਵਿਤਾ ਹਿੰਦੂ ਧਰਮ ਅਦੇਸ਼ਾਂ ਦੀ ਗੈਰ ਹਾਜਰੀ ਦਾ ਐਲਾਨ ਕਰਦੀ ਹੈ।
ਇਹ ਕਵਿਤਾ ਆਪਣੇ ਆਪ ਨੂੰ ਹਿੰਦੂ ਧਰਮ ਆਦੇਸ਼ ਐਲਾਨਦੀ ਹੈ।
ਇਹ ਕਵਿਤਾ ਬਾਂਦਰ ਨੂੰ ਮੰਨਦੀ ਹੈ।
ਇਹ ਕਵਿਤਾ ਘੋੜੇ ਨੂੰ ਪੂਜਦੀ ਹੈ।
ਇਹ ਕਵਿਤਾ ਵੇਦ ਪੁਰਾਣਾਂ ਤੋਂ ਵੀ ਪੁਰਾਣੀ ਹੈ।
ਇਹ ਕਵਿਤਾ ਜੰਗਲ ਨੂੰ ਸੱਭਿਅਕ ਨਹੀਂ ਬਣਾਉਂਦੀ।
ਇਹ ਕਵਿਤਾ ਸੱਭਿਅਤਾ ਨੂੰ ਜੰਗਲ ਬਣਾਉਂਦੀ ਹੈ।
ਇਹ ਕਵਿਤਾ ਮੰਦਿਰਾਂ ਵਿੱਚ ਟੈਂਕ ਲੈ ਜਾਂਦੀ ਹੈ।
ਇਹ ਕਵਿਤਾ ਸੱਚ ਸਪਸ਼ਟ ਕਹਿੰਦੀ ਹੈ: ਆਰ ਐੱਸ ਐੱਸ ਭਾਜਪਾ ਦੀ ਮਾਂ ਹੈ।
ਇਹ ਕਵਿਤਾ ਕਮਜੋਰ ਨਹੀਂ ਹੈ।
ਇਹ ਕਵਿਤਾ ਸੈਕਸ਼ਨ 153-ਏ ਰੋਧਕ ਹੈ।
ਇਹ ਕਵਿਤਾ ਮੂਰਖ-ਰੋਧਕ ਵੀ ਹੈ।
ਇਹ ਕਵਿਤਾ ਡਾ. ਅੰਬੇਦਕਰ ਦਾ ਹਵਾਲਾ ਦਿੰਦੀ ਹੈ।
ਇਹ ਕਵਿਤਾ ਰਮਾਇਣ ਨੂੰ ਇੱਕ ਪਿੱਤਰਸੱਤਾ, ਪ੍ਰਾਜਿਨਸੀ ਸਹਿਜਤਾ4 ਗ੍ਰਸਤ ਨਾਵਲ ਸਮਝਦੀ ਹੈ।
ਇਹ ਕਵਿਤਾ ਇੰਡੀਅਨ ਪੀਨਲ ਕੋਡ ਦੇ ਸੈਕਸ਼ਨ 295-ਏ ਦੀ ਉਲੰਘਣਾ ਹੈ।
ਇਹ ਕਵਿਤਾ ਨਿਰਾ ਪੂਰਾ ਕੁਫ਼ਰ ਹੈ, ਈਸ਼ਵਰ ਨਿੰਦਾ ਹੈ।
ਇਹ ਕਵਿਤਾ ਚੋਰਮੋਰੀਆਂ ਵਿੱਚੋਂ ਝਾਕਦੀ ਹੈ।
ਇਹ ਕਵਿਤਾ ਲਛਮਣ ਅਤੇ ਸੀਤਾ ਦੇ ਜਿਨਸੀ ਸੰਬੰਧਾਂ ਦੀਆਂ ਗੱਲਾਂ ਉਡਾਉਂਦੀ ਹੈ।
ਇਹ ਕਵਿਤਾ ਸਰੂਪਨਖਾ ਦੇ ਬਲਾਤਕਾਰ ਦੀ ਚਸ਼ਮਦੀਦ ਗਵਾਹ ਹੈ।
ਇਹ ਕਵਿਤਾ ਰਾਮ ਦੇ ਸ਼ੱਕੀ ਸੁਭਾ ਨੂੰ ਭੰਡਦੀ ਹੈ।
ਇਹ ਕਵਿਤਾ ਇੱਕ ਵਾਰ ਸਤੀ ਹੋ ਚੁੱਕੀ ਹੈ।
ਇਹ ਕਵਿਤਾ ਗਊਮਾਸ ਖਾਣ ਦੀ ਆਦੀ ਹੈ।
ਇਹ ਕਵਿਤਾ ਸਾਰੇ ਤੇਤੀ ਕਰੋੜ ਹਿੰਦੂ ਦੇਵਤਿਆਂ ਦੀਆਂ ਜਾਤਾਂ ਜਾਣਦੀ ਹੈ।
ਇਸ ਕਵਿਤਾ ਨੂੰ ਦੇਵਤਿਆਂ ਦੀਆਂ ਜਾਤਾਂ ਬਦਲਣ ਕਾਰਨ ਅਦਾਲਤ ਨੇ ਤਲਬ ਕੀਤਾ ਸੀ।
ਇਸ ਕਵਿਤਾ ਨੇ ਕਰਨ ਨਾਲ ਯਾਰੀ ਲਾਈ, ਜਿਸਨੂੰ ਯਕੀਨ ਸੀ ਕਿ ਉਹ ਟੈਸਟ ਟਿਊਬ ‘ਚ ਨਹੀਂ ਜਨਮਿਆ।
ਇਸ ਕਵਿਤਾ ਨੂੰ ਕੋਈ ਜਗਿਆਸਾ ਨਹੀਂ ਕਿ ਉਹਦਾ ਪਿਉ ਕੌਣ ਸੀ।
ਇਹ ਕਵਿਤਾ ਵਿਚਾਲਿਓਂ ਵਿੰਗੀ ਹੈ।
ਇਹ ਕਵਿਤਾ ਨਕਲ ਕੀਤੀ ਹੋਈ ਹੈ।
ਇਹ ਕਵਿਤਾ ਜਾਣ ਬੁਝ ਕੇ ਚੁਣੀ ਗਈ ਹੈ।
ਇਹ ਕਵਿਤਾ ਹਿੰਦੂਤਵ ਦੀ ਵਲਦੀਅਤ ਪਰਖ ਕਰ ਰਹੀ ਹੈ।
ਇਸ ਕਵਿਤਾ ਨੇ ਗੋਡਸੇ (ਆਰ ਐੱਸ ਐੱਸ ਵਾਲਾ) ਨੂੰ ਗਾਂਧੀ ਦਾ ਕਤਲ ਕਰ ਦਿਆਂ ਦੇਖਿਆ ਹੈ।
ਇਹ ਕਵਿਤਾ ਜੇਲ੍ਹ ਜਾਣ ਤੋਂ ਨਹੀਂ ਡਰਦੀ।
ਇਹ ਕਵਿਤਾ ਗਾਹਕ ਦੀਆਂ ਮੰਗਾਂ ਨਹੀਂ ਮੰਨਦੀ।
ਇਹ ਕਵਿਤਾ ਅਸ਼ਲੀਲ ਹੈ।
ਇਹ ਕਵਿਤਾ ਬਿਨਾਂ ਸ਼ਰਤ ਮੁਆਫੀਨਾਮਾ ਨਹੀਂ ਦੇਵੇਗੀ।
ਇਹ ਕਵਿਤਾ ਪੈਂਗੂਇਨ5 ਨਹੀਂ ਬਣੇਗੀ।
ਇਹ ਕਵਿਤਾ ਕੂੜੇ ਦਾਨ ‘ਚ ਨਹੀਂ ਸੁੱਟੀ ਜਾਏਗੀ।