ਗ਼ਰੀਬੀ ਮਾਰ ਗਈ -ਜਸਪ੍ਰੀਤ ਕੌਰ
Posted on:- 19-05-2015
ਕਿਸੇ ਨੂੰ ਅੱਤ ਦੀ ਗ਼ਰੀਬੀ ਮਾਰ ਗਈ ,
ਬੰਨੀ ਸੰਯੋਗਾਂ ਦੀ ਗੰਢ ਵੀ ਖੁੱਲ ਗਈ ,
ਅਮੀਰਾਂ ਵੱਲ ਹੁੰਦੀ ਓਦੀ ਕਰੀਬੀ ਮਾਰ ਗਈ ,
ਕਿਸੇ ਨੂੰ ਅੱਤ ਦੀ ਗ਼ਰੀਬੀ ਮਾਰ ਗਈ !
ਸਾਧੂ ਸੰਤ ਤਾਂ ਰਹਿਗੇ ਹੁਣ ਇੱਕਾ ਦੁੱਕਾ,
ਪਰ ਅੱਜ ਕੱਲ੍ਹ ਦੇ ਪਖੰਡੀ ਦੀ ,
ਅੱਖ ਤੀਜੀ ਮਾਰ ਗਈ ,
ਕਿਸੇ ਨੂੰ ਅੱਤ ਦੀ ਗ਼ਰੀਬੀ ਮਾਰ ਗਈ !
ਸਚਾਈ ਖਾਲੀ ਅੱਜ ਜਮਾਨੇ ਨੇ ਵੇਚ ਕੇ,
ਸ਼ਰੇਆਮ ਪੀਣੀ ਪੈਂਦੀ ,
ਜ਼ਹਿਰ ਰਿਸ਼ਵਤ ਦੀ ਮਾਰ ਗਈ ,
ਕਿਸੇ ਨੂੰ ਅੱਤ ਦੀ ਗ਼ਰੀਬੀ ਮਾਰ ਗਈ !
ਆਪਣੇ ਨੂੰ ਨੀਵਾਂ ਕੋਈ ਨਾ ਸਮਝੇ,
ਮੰਨ ਨੀਵਾਂ ਮੱਤ ਉੱਚੀ ਉੱਤੋਂ ਉੱਤੋਂ ਮੰਗਦੇ ,
ਰੱਬ ਦੀ ਪਹੁੰਚ’ਚ ਜੜ ਏਹੀ ਡਿੱਕੇ ਦੀ ਮਾਰ ਗਈ ,
ਕਿਸੇ ਨੂੰ ਅੱਤ ਦੀ ਗ਼ਰੀਬੀ ਮਾਰ ਗਈ !
ਕੁਰਸੀ ਆਉਂਦੀ ਤੇ ਕੁਰਸੀ ਜਾਂਦੀ ,
ਵੋਟ ਦਾ ਅਧਿਕਾਰ ਹਰ ਨੂੰ ਕਹੀ ਜਾਂਦੀ ,
ਪਰ ਗਰੀਬ ਨੂੰ ਪੁਰਾਣੀ ਭੁੱਖ ਮਰੀ ਮਾਰ ਗਈ ,
ਤੇ ਓਹੀ ਅੱਤ ਦੀ ਗ਼ਰੀਬੀ ਮਾਰ ਗਈ !