ਗ਼ਜ਼ਲ - ਸੰਤੋਖ ਸਿੰਘ ਭਾਣਾ
Posted on:- 18-05-2017
ਦੀਦ ਤੇਰੀ ਨੂੰ ਮਨ ਤੜਪੇ , ਸ਼ੈਦਾਈ ਹੈ।
ਸ਼ਹਿਰ ਤੇਰੇ ਪਰ ਘਟਾ ਕਹਿਰ ਦੀ ਛਾਈ ਹੈ।
ਵਾਅਦੇ ਤੋੜੇ ਜਾਮਾਂ ਤੇ ਹੜਤਾਲਾਂ ਨੇ,
ਯਾਦ ਤੇਰੀ ਨੇ ਰੂਹ ਸਾਡੀ ਤੜਪਾਈ ਹੈ।
ਨਿਗਲ ਗਈ ਉਲਫ਼ਤ ਦੀਆਂ ਮਹਿਕਾਂ ਕਿਹੜੀ ਵਾ,
ਏਸ ਚਮਨ ਨੂੰ ਕਿਸ ਚੰਦਰੇ ਅੱਗ ਲਾਈ ਹੈ।
ਨਿੱਘੀ ਪਾ ਗਲਵਕੜੀ ਪਹਿਲਾਂ ਮਿਲਦੇ ਸਾਂ,
ਸਭ ਯਾਰਾਂ ਹੁਣ ਰੋਣੀ ਸ਼ਕਲ ਬਣਾਈ ਹੈ।
ਹਰ ਬੰਦਾ ਸਰਦਲ ਲੰਘਦਾ ਵੀ ਡਰਦਾ ਹੈ।
ਦੁਸ਼ਮਣ ਬਣ ਗਈ ਆਪਣੀ ਹੀ ਪਰਛਾਈ ਹੈ।
ਠੰਡੀਆਂ ਛਾਵਾਂ ਕੀਤੀਆਂ ਅੰਤ ਰਕੀਬਾਂ ਨੇ,
‘ਭਾਣੇ’ ਜਿਹਾ ਤਾਂ ਪੈਰੀ ਅੱਗ ਮਚਾਈ ਹੈ।
ਸੰਪਰਕ: +91 98152 96475