Fri, 04 April 2025
Your Visitor Number :-   7579273
SuhisaverSuhisaver Suhisaver

ਗ਼ਜ਼ਲ -ਸਤਨਾਮ ਪਾਲੀਆ

Posted on:- 17-05-2015

suhisaver

ਤਵਾਰੀਖ਼ ਨੇ ਮੱਥੇ ਤੇ ਟਿੱਕਾ ਕਾਲਖਾਂ ਦਾ ਲਾ ਲਿਆ
ਅੱਜ ਹਨੇਰੀ ਰਾਤ ਨੇ ਇੱਕ ਹੋਰ ਸੂਰਜ ਖਾ  ਲਿਆ

ਆਪਣੇ ਬੋਟਾਂ ਦੀ ਭੁੱਖ ਮਿਟਾਉਣ ਲਈ ਉਡਿਆ ਸੀ ਜੋ
ਪੰਛੀ ਸ਼ਿਕਾਰੀ ਦੀ ਭੁੱਖ ਨੇ ਅੱਜ ਫੰਦਿਆਂ ’ਚ ਫਾਹ ਲਿਆ

ਸੱਥ ਵਿੱਚ ਖੜ ਕੇ ਕਰਦਾ ਸੀ ਗੱਲ ਇਨਕਲਾਬ ਲਿਆਉਣ ਦੀ
ਸਿਆਸਤ ਨੇ ਚੱਲੀ ਚਾਲ ਆਟੇ ਦਾਲ ਵਿੱਚ ਉਲਝਾ ਲਿਆ

ਧੀ, ਪਤਨੀ, ਮਾਂ ਦੇ ਫਰਜ਼ ਨਿਭਾਉਣੇ ਵੀ ਤਾਂ ਸੌਖੇ ਨਹੀਂ
ਔਰਤ ਨੇ ਕੁੱਖ ਤੋਂ ਕਬਰ ਤੱਕ ਸੁੱਖ ਦਾ ਕਦੇ ਨਾ ਸਾਹ ਲਿਆ

ਇਮਾਨ ਤੇ ਇਖ਼ਲਾਕ ਤੋਂ ਗਿਰਿਆ ਜਦੋਂ ਦਾ 'ਪਾਲੀਆ'
ਮਕਾਨ ਉਸ ਨੇ ਸਭ  ਤੋਂ   ਉੱਚਾ ਬਣਾ  ਲਿਆ

ਸੰਪਰਕ: +91 95016 35200

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ