ਗ਼ਜ਼ਲ - ਸੰਤੋਖ ਸਿੰਘ ਭਾਣਾ
Posted on:- 13-05-2015
ਰਹੀ ਨਹੀਂ ਹੁਣ ਸਾਡੇ ਅਖਤਿਆਰ ਵਿੱਚ।
ਫੈਲ ਗਈ ਇਹ ਗੱਲ ਭਰੇ ਬਾਜ਼ਾਰ ਵਿੱਚ।
ਝੂਠੇ ਵਾਅਦੇ ਕਦ ਤੱਕ ਕਰਦਾ ਰਹੇਂਗਾ,
ਦਮ ਨਹੀਂ ਰਿਹਾ ਤੇਰੇ ਇਕਰਾਰ ਵਿੱਚ।
ਜਦ ਵੀ ਮਿਲੇ ,ਗਿਲੇ , ਸ਼ਿਕਵੇ ਤੋਹਮਤਾਂ,
ਨੁਕਸ ਸਾਡਾ ਹੈ ਜਾਂ ਸਰਕਾਰ ਵਿੱਚ।
ਬੁਲੰਦੀਆਂ ਦਾ ਹੌਸਲਾ ਜਿਦ੍ਹੇ ’ਚ ਹੈ,
ਡੁੱਬ ਉਹ ਸਕਦੈ ਕਿਵੇਂ ਮੰਝਧਾਰ ਵਿੱਚ।
ਹਰ ਬਸ਼ਰ ਦਿਸਦਾ ਤੈਨੂੰ ਸ਼ੱਕੀ ਜਿਹਾ,
ਲੱਭ ਕੋਈ ਖਾਮੀ ਆਪਣੇ ਕਿਰਦਾਰ ਵਿੱਚ।
ਜਿਸ ਸ਼ੈਅ ਖ਼ਾਤਰ ਭਟਕ ਰਿਹੈਂ ਦਰ-ਬ-ਦਰ,
‘ਭਾਣਿਆਂ’ ਲੱਭਣੈ ਉਹ ਵਸਲੇ-ਯਾਰ ਵਿੱਚ।
ਸੰਪਰਕ: +91 98152 96475