ਮਾਂ - ਸੁਨੀਲ ਗੁੰਦ 'ਨੀਲ'
Posted on:- 11-05-2015
ਮਾਂ ਦੇ ਹੁੰਦਿਆਂ ਸਵਰਗ ਦੇ ਝੂਟੇ
ਮਾਂ ਦੇ ਹੁੰਦਿਆਂ ਤੀਆਂ
ਮਾਂ ਦਾ ਜਿਗਰਾ ਮਾਂ ਹੀ ਜਾਣੇ
ਜਾਂ ਫਿਰ ਜਾਣਨ ਧੀਆਂ
ਮਾਂ ਦੀ ਝੌਲੀ ਭਾਗ-ਭੰਗੂੜਾ
ਮਾਂ ਦੀ ਚਿੱਥ ਰਸ ਭਰਿਆ ਗੂੜ੍ਹਾ
ਮਾਂ ਦੀ ਬੁੱਕਲ ਠਹਿਰ ਰਾਤ ਦੀ
ਜੋ ਦੱਮ ਵੰਡਦੀ ਜੀਆਂ
ਮਾਂ ਦਾ ਹਿਰਦਾ ਸਾਗਰੋਂ ਗਹਿਰਾ
ਮਾਂ ਦਾ ਹਿਰਦਾ ਕਾਗ਼ਜ਼ੋਂ (ਇ)ਕਹਿਰਾ
ਮਾਂ ਦੇ ਹਿਰਦੇ ਕੁਟੰਭ ਸਮਾਵੇ
ਜਾਂ ਤਕਦੀਰੀਂ ਲੀਹਾਂ
ਮਾਂ ਦੀ ਸੇਵਾ ਪੈਰ ਨਾ ਭੂੰਜੇ
ਮਾਂ ਦੀ (ਅ)ਸੀਸ ਨਾਓਂ ਅੰਬਰੀ ਗੂੰਜੇ
ਸੰਪਰਕ: +91 94184 70707