ਗ਼ਜ਼ਲ - ਸਬੇਗ ਸੱਧਰ
Posted on:- 07-05-2015
ਰੰਗਾਂ ਦੀ ਹੋਣ ਲੱਗੀ ਹਰ ਦਿਲ ’ਚ ਕਿਣਮਣੀ
ਦੇਖੀ ਕਦੇ ਨਾ ਐਸੀ ਮਹਿਫ਼ਲ ‘ਚ ਕਿਣਮਣੀ
ਪੱਥਰ ਵੀ ਕਿਸ ਤਰ੍ਹਾਂ ਪਾਣੀ ਪਾਣੀ ਹੋ ਗਿਆ
ਅੱਖਾਂ ’ਚੋਂ ਹੋਣ ਲੱਗੀ ਕਿਸ ਛਲ ਦੀ ਕਿਣਮਣੀ।
ਮਿਲਣਾ ਮੁਸਾਫ਼ਰਾਂ ਦਾ ਹੋਇਆ ਨਸੀਬ ਜਦ,
ਕੇਹੀ ਖ਼ੁਸ਼ੀ ਦੀ ਹੋਈ ਮੰਜ਼ਲ ‘ਚ ਕਿਣਮਣੀ।
ਕੁਝ ਲੋਕ ਸੱਚ ਖਾਤਰ ਕੁਰਬਾਨ ਹੋ ਗਏ,
ਕਿੱਦਾਂ ਲਹੂ ਦੀ ਹੋਈ ਮਕਤਲ ‘ਚ ਕਿਣਮਣੀ।
ਨਦੀਆਂ ਨੇ ਪੀ ਲਿਆ ਸੀ ਪਾਣੀ ਨੂੰ ਖ਼ੁਦਬਖ਼ੁਦ
ਹੋਈ ਪਿਆਸ ਦੀ ਜਦ ਜੰਗਲ ‘ਚ ਕਿਣਮਮਣੀ।
ਦੇਖੀ ਸੁਬੇਗ ਬੂਟੇ ਬੂਟੇ ਦੀ ਜਦ ਤਰੇਹ
ਕੀਤੀ ਘਟਾ ਨੇ ਯਕਦਮ ਕਾਹਿਲ ‘ਚ ਕਿਣਮਣੀ।