Thu, 21 November 2024
Your Visitor Number :-   7255926
SuhisaverSuhisaver Suhisaver

ਗੁਰਚਰਨ ਰਾਮਪੁਰੀ ਦੇ ਕੁਝ ਦੋਹੇ

Posted on:- 25-04-2015

suhisaver

*ਦੇਖੇ ਦੁੱਖ ਬੇਗਾਨੜੇ, ਮੱਤਾਂ ਦਿੱਤੀਆਂ ਢੇਰ
ਜਦ ਆਪਣੇ ’ਤੇ ਆ ਪਈ, ਮੱਤ ਮਾਰੀ ਗਈ ਫੇਰ।

*ਪਰਖਹੀਣ ਵਿਸ਼ਵਾਸ ਹੈ, ਪਰਖੋਂ ਡਰੇ ਫ਼ਰੇਬ
ਪਰਖ ਨਾ ਕਰਦਾ ਲਾਈ-ਲੱਗ, ਨੂਰੋਂ ਖਾਲੀ ਜੇਬ।

*ਸਿਆਣੇ ਸੱਜਣ ਸਾਹਮਣੇ ਆਪਣਾ ਸੀਸ ਝੁਕਾ
ਕਰਕੇ ਖੁਣਸੀ ਈਰਖਾ ਹਿਰਦਾ ਨਾ ਤੜਪਾ।

*ਆਪਣਾ ਆਪ ਪਛਾਣ ਕੇ, ਅੱਧੀ ਜੰਗ ਤਾਂ ਜਿੱਤ
ਮਿਥ ਕੇ ਟੀਚਾ ਫ਼ਤਿਹ ਦਾ, ਫੇਰ ਟਿਕਾ ਲੈ ਚਿੱਤ।

*ਗ਼ਰਜ਼ ਸੁਰੀਲਾ ਬੋਲਦੀ, ਧਰ ਨਾ ਉਸ ’ਤੇ ਕੰਨ
ਅੰਤਹਕਰਨ ਪੁਕਾਰਦਾ, ਉਸਦਾ ਕਹਿਣਾ ਮੰਨ।

*ਹਾਜ਼ਰ ਨਾਜ਼ਰ ਸੁੰਦਰਤਾ, ਦਰਸ਼ਨ ਹੁੰਦੇ ਝੱਬ
ਸਾਥ, ਸ਼ਾਂਤੀ ਸਿਹਤ ਸੁਖ ਮਿਲਦੇ ਨਾਲ ਸਬੱਬ।

*ਸੁਪਨੇ ਨੂੰ ਨਾ ਬੁਝਣ ਦੇ, ਮੱਸਿਆ ਵਕਤੀ ਹਾਰ
ਤਾਰਾ-ਮੰਡਲ ਟਿਮਕਦਾ, ਕੋਈ ਨਾ ਅੰਤ ਸ਼ੁਮਾਰ।

*ਸਾਹ ਬੀਤੇ ਸੱਜਣ ਗਏ ਪਰਛਾਵੇਂ ਭਰਮਾਉਣ
ਮੇਰੇ ਮਨ ਦੀਆਂ ਉਲਝਣਾਂ, ਸੁਪਨੇ ਬਣ ਕੇ ਆਉਣ।

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ