Thu, 21 November 2024
Your Visitor Number :-   7253711
SuhisaverSuhisaver Suhisaver

ਕਲਯੁਗ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 17-04-2015

suhisaver

ਘੌਰ ਕਲਯੁਗ ਆ ਗਿਆ ਹੈ, ਬਦਲ ਗਿਆ ਸੰਸਾਰ ।
ਚਾਰੇ ਪਾਸੇ ਵੇਖ ਲਉ, ਬੜੀ ਮਚੀ ਹੋਈ ਹਾਹਾਕਾਰ ।
ਨਾਰੀ ਦੇ ਵਿੱਚ ਸੀਤਾ ਨਾ, ਨਾ ਬੰਦਾ ਰਾਮ ਅਵਤਾਰ ।
ਮਿੱਠੇ ਹੋ-ਹੋ ਕਰਦੇ ਨੇ, ਬਸ ਪਿੱਠ ਦੇ ਉੱਤੇ ਵਾਰ ।

ਮਾਂ ਡੈਣ ਬਣ ਖਾ ਰਹੀ, ਸਣੇ ਬੱਚਿਆਂ ਦੇ ਪਰਿਵਾਰ ।
ਬਾਪ ਵੀ ਵਹਿਸ਼ੀ ਹੋ ਕਰੇ, ਧੀ ਨਾਲ ਦੁਰ-ਵਿਵਹਾਰ ।
ਭੈਣ ਭਾਈ, ਭਾਈ ਭੈਣ ਨੂੰ, ਕਰ ਰਹੇ ਨੇ ਖੱਜਲ-ਖੁਆਰ ।
ਰੰਗ ਲਹੂ ਦਾ ਫਿੱਕਾ ਪੈ ਗਿਆ, ਬਸ ਚਾਂਦੀ ਦੀ ਛਣਕਾਰ ।

ਅੰਨ੍ਹਦਾਤਾ ਭੁੱਖਾ ਮਰ ਰਿਹਾ, ਵਧੇ ਜਾਂਦੀ ਨੇ ਸ਼ਾਹੂਕਾਰ ।
ਯੋਗਤਾ ਹੁੰਦਿਆਂ ਮਿਲਦਾ ਨਹੀਂ, ਕਿਉਂ ਇੱਥੇ ਰੁਜ਼ਗਾਰ ?
ਅੱਗ ਵਾਂਗੂੰ ਜਾਂਦਾ ਫੈਲਦਾ, ਕਿਉਂ ਹੋਰ ਭਰਿਸ਼ਟਾਚਾਰ ?
ਮੂੰਹ ਵਿੱਚ ਘੁੰਗਣੂ ਪਾ ਕੇ ਐਪਰ, ਕਿਉਂ ਬੈਠੀ ਸਰਕਾਰ ?

ਸਾਫ਼-ਸੁਥਰੇ ਪਹਿਰਾਵੇ ਨੇ, ਤੇ ਬੜੇ ਗੰਦੇ ਰੱਖਣ ਵਿਚਾਰ ।
ਪੁੱਤ ਜੰਮੇ ਕਰਨ ਧਮਾਨ ਇਹ, ਧੀ ਕੁੱਖ 'ਚ  ਦਿੰਦੇ ਮਾਰ ।
ਬੁੱਢੇ ਵਾਰੇ ਮਾਪਿਆਂ ਦਾ, ਬੱਚੇ ਕਰਦੇ ਨਹੀਂ ਸਤਿਕਾਰ ।
ਵਿਖਾਵੇ ਜੋਗਾ ਰਹਿ ਗਿਆ, ਸਾਡਾ ਦੰਭੀ ਸੱਭਿਆਚਾਰ ।

ਫਿਰ ਕਲਮੀਂ ਰੋਹ ਭਰ ਲੈ, ਲੈ ਤਿੱਖੀ ਕਰ ਤਲਵਾਰ ।
ਨਾ ਆਪਣੀ ਨਜ਼ਰੇ ਗਿਰ ਜਾਏ, ਆਪਣਾ ਹੀ ਕਿਰਦਾਰ ।
ਦੋਏਂ ਪੈਰਾਂ ਦੇ ਪੱਬ ਚੁੱਕ ਕੇ, ਉੱਠ ਯਾਰਾ ਹੰਭਲਾ ਮਾਰ ।
ਤੂੰ ਕਿਸੇ ਦਾ ਕੀ ਸਵਾਰਨਾ ? ਬਸ ਆਪਣਾ-ਆਪ ਸਵਾਰ ।

                       ਸੰਪਰਕ: +91 98552 07071

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ