ਕਾਹਦੀ ਵਿਸਾਖੀ ? - ਗੁਰਪ੍ਰੀਤ ਸਿੰਘ ਰੰਗੀਲਪੁਰ
Posted on:- 13-04-2015
ਕਿਸ ਮੂੰਹ ਨਾਲ ਦੇਈਏ ?
ਵਿਸਾਖੀ ਦੀ ਮੁਬਾਰਕਬਾਦ ।
ਕਣਕ ਤਾਂ ਹੋ ਗਈ ਸਾਰੀ,
ਮੀਂਹ-ਝੱਖੜ ਨਾਲ ਬਰਬਾਦ ।
ਪੱਲਿਉਂ ਖਰਚੇ ਨਾ ਮੁੜਨੇ,
ਮਹਿੰਗੇ ਸਪਰੇਆਂ-ਖਾਦ ।
ਉੱਪਰੋਂ ਲੰਘ ਚੁੱਕੀ ਹੈ ਹਰ,
ਬੈਂਕ ਦੇ ਕਰਜ਼ੇ ਦੀ ਮਿਆਦ ।
ਨਾ ਰੱਬ, ਨਾ ਹਾਕਮ ਨੇ ਸੁਣੀ,
ਕਿਸਾਨ ਦੀ ਕੋਈ ਫਰਿਆਦ ।
ਗੁੱਸਾ ਘੁਮਿਆਰ ਤੇ ਕੱਢਦਾ,
ਖੋਤੀ ਤੋਂ ਡਿੱਗਣ ਦੇ ਬਾਦ ।
ਹੈ ਟੱਬਰ ਗੁਲਾਮੀ ਕੱਟਦਾ,
ਸੀਰੀ ਨਹੀਂ ਹੋਇਆ ਅਜਾਦ ।
ਐਪਰ ਸੁਲਝਾਉਣਾ ਪੈਣਾ,
ਕਿਸਾਨੀ ਦਾ ਵਾਦ-ਵਿਵਾਦ ।
ਇੱਕ-ਮੁੱਠ ਹੋ ਪਊ ਸੋਚਣਾ,
ਇੱਕ ਜਮਾਤ ਕਿਉਂ ਲਏ ਸੁਆਦ ?
ਜੜ ਨੂੰ ਪਹਿਚਾਣੋਂ ਕਿਰਤੀਉ,
ਰੱਖਣਾ ਹੈ ਜੇ ਘਰ ਆਬਾਦ
ਸੰਪਰਕ: +91 98552 07071