ਕਤਲ ਹੁੰਦਾ - ਹਰਜਿੰਦਰ ਸਿੰਘ ਗੁਲਪੁਰ
Posted on:- 12-04-2015
ਜ਼ਾਤ ਅਲਕ ਵਛੇਰਿਆਂ ਨਾਲ ਮਿਲਦੀ,
ਭਾਵਨਾਵਾਂ ਦਾ ਹੁੰਦਾ ਸੰਸਾਰ ਵੱਖਰਾ।
ਜਦੋਂ ਆਸਥਾ ਵਿਚ ਇਹ ਬਦਲ ਜਾਵਣ,
ਹੋ ਜਾਂਦਾ ਇੱਕ ਨਰ ਸੰਘਾਰ ਵੱਖਰਾ।
ਵੱਖ ਹੁੰਦੀਆਂ ਮਾਵਾਂ ਜਦ ਪੁੱਤ ਨਾਲੋਂ,
ਹੁੰਦਾ ਘੋੜਿਆਂ ਨਾਲੋਂ ਅਸਵਾਰ ਵੱਖਰਾ।
ਇੱਕ ਬੰਦੇ ਗਲ ਹਾਰ ਦਰ ਹਾਰ ਪੈਂਦੀ,
ਦੂਜੇ ਬੰਦੇ ਗਲ ਪੈਂਦਾ ਹੈ ਹਾਰ ਵੱਖਰਾ।
ਇੱਕੋ ਜਿਹੇ ਤਾਂ ਹੁੰਦੇ ਨਹੀਂ ਯਾਰ ਸਾਰੇ,
ਹਰ ਇੱਕ ਦਾ ਹੁੰਦਾ ਹੈ ਯਾਰ ਵੱਖਰਾ।
ਆਮ ਬੰਦਾ ਵੀ ਸਿਰਾਂ ਤੇ ਭਾਰ ਚੁੱਕੇ,
ਚੁੱਕਿਆ ਹੁੰਦਾ ਨੇਤਾਵਾਂ ਨੇ ਭਾਰ ਵੱਖਰਾ।
ਕਿਰਤ ਕਿਰਤੀਆਂ ਲਈ ਅਵਤਾਰ ਹੁੰਦੀ,
ਬੇਈਮਾਨਾਂ ਦਾ ਹੁੰਦਾ ਅਵਤਾਰ ਵੱਖਰਾ।
ਕੈਸ਼ ਕਰਨ ਦੇ ਵਾਸਤੇ ਭਾਵਨਾਵਾਂ,
ਤੋਰ ਲੈਂਦਾ ਹੈ ਕੋਈ "ਵਪਾਰ" ਵੱਖਰਾ।
ਅਕਲ ਨਾਲ ਜ਼ਜਬਾਤ ਨੂੰ ਕਰੋ ਕਾਬੂ,
ਚਲਦਾ ਰਹੇਗਾ ਨਹੀਂ "ਅਨਾਰ" ਵੱਖਰਾ।
ਜੰਗਲੀ ਸ਼ੇਰ ਦਾ ਐਵੇਂ ਨਹੀਂ ਕਤਲ ਹੁੰਦਾ,
ਹੁੰਦਾ ਫੋਟੂਆਂ ਵਿਚ "ਸ਼ਿਕਾਰ"ਵੱਖਰਾ।
ਸੰਪਰਕ: 0061 469 976214