ਮਾਹੀਆ ਵਿੱਚ ਪਰਦੇਸ -ਐੱਸ. ਸੁਰਿੰਦਰ
Posted on:- 28-03-2015
ਪਰਦੇਸੀ ਹੋਇਆ ਏ ।
ਵਤਨਾਂ ਵਾਲੀਏ ਨੀ , ਚਾਅ ਸੱਜਰਾ ਮੋਇਆ ਏ ।
ਪਰਦੇਸੀ ਤੁਰਿਆ ਏ ।
ਵਤਨਾਂ ਵਾਲੀਏ ਨੀ , ਰੰਗ ਸੱਧਰਾਂ ਦਾ ਖੁਰਿਆ ਏ ।
ਪਰਦੇਸੀ ਤਰਿਆ ਏ ।
ਵਤਨਾਂ ਵਾਲੀਏ ਨੀ , ਦਿਲ ਕਦਮਾਂ ਚ' ਧਰਿਆ ਏ ।
ਪਰਦੇਸੀ ਸੜਿਆ ਏ ।
ਵਤਨਾਂ ਵਾਲੀਏ ਨੀ , ਸ਼ਹਿਰ ਸਾਰਾ ਲੜਿਆ ਏ ।
ਪਰਦੇਸੀ ਟੁੱਟਿਆ ਏ ।
ਵਤਨਾਂ ਵਾਲੀਏ ਨੀ , ਚੈਨ ਦਿਲ ਦਾ ਲੁੱਟਿਆ ਏ ।
ਪਰਦੇਸੀ ਹਰਿਆ ਏ ।
ਵਤਨਾਂ ਵਾਲੀਏ ਨੀ , ਚਾਅ ਸੱਜਰਾ ਮਰਿਆ ਏ ।
ਪਰਦੇਸੀ ਰੁੱਸਿਆ ਏ ।
ਵਤਨਾਂ ਵਾਲੀਏ ਨੀ , ਦਿਲ ਸਾਡਾ ਲੁੱਸਿਆ ਏ ।
ਪਰਦੇਸੀ ਹੱਸਿਆ ਏ ।
ਵਤਨਾਂ ਵਾਲੀਏ ਨੀ , ਸਾਡੀ ਜ਼ਿੰਦਗੀ ਮੱਸਿਆ ਏ ।
ਪਰਦੇਸੀ ਡਰਿਆ ਏ ।
ਵਤਨਾਂ ਵਾਲੀਏ ਨੀ , ਸੂਹਾ ਜੋਬਨ ਹਰਿਆ ਏ ।
ਪਰਦੇਸੀ ਜੁੜਿਆ ਏ ।
ਵਤਨਾਂ ਵਾਲੀਏ ਨੀ, ਕੰਡਾ ਦੀਦ ਦਾ ਪੁੜਿਆ ਏ ।