ਕੰਮੀਆਂ ਦਾ ਵਿਹੜਾ ! -ਮਿੰਟੂ ਗੁਰੂਸਰੀਆ
Posted on:- 26-03-2015
ਪਿੱਲੀਆਂ ਇੱਟਾਂ ਦਾ ਸਾਡਾ ਢੱਠਾ ਜਿਹਾ ਘਰ ਹੈ,
ਕੰਬਦੀ ਜਿਹੀ ਛੱਤ ਇਹਦੀ, ਡੋਲਦਾ ਜਿਹਾ ਦਰ ਹੈ।
ਆਟੇ ਦੀ ਮੱਟੀ ’ਚ ਸਦੀਆਂ ਤੋਂ ਕਾਲ਼ ਪੈ ਗਿਆ,
ਅੱਗ ਨੂੰ ਚੁੱਲ੍ਹੇ ਤੋਂ ਸਾਡੇ ਆਉਂਦਾ ਡਰ ਹੈ।
ਜਗਦਾ ਬਲਬ ਭੂਤ ਬਣਕੇ ਡਰਾਉਂਦਾ ਰਾਤ ਨੂੰ,
ਲਾਈਨਮੈਨ ਚੌਥੇ ਦਿਨ ਕੁੰਡੀ ਲੈਂਦਾ ਫੜ੍ਹ ਹੈ।
ਬਾਣੀ ਵਿਚ ਲਿਖਿਆ, ਸਿਦਕ ਬੰਦੇ ’ਚ ਜ਼ਰੂਰੀ ਏ,
ਤਾਈਂ ਤਿੰਨ ਰੋਟੀਆਂ ਚਾਰਾਂ ਦਾ ਸਬਰ ਹੈ।
ਭੈਣ ਕਮਲੀ ਨਾ ਹਾਲੇ ਤੱਕ ਗ਼ੋਹਾ ਸੁੱਟ ਕੇ ਮੁੜੀ,
ਮੇਰੀ ਨੂੰ ਉਹਦੀ ਚੁੰਨੀ ਪਾਟੀ ਦਾ ਫ਼ਿਕਰ ਹੈ।
’ਕਾਠ, ’ਕੱਤਰ ਨਾ ਚੇਤੇ ਹੈ ਲੜਾਈ ਕਾਰਗਿਲ ਦੀ,
ਸਾਡਾ ਤਾਂ ਹਰੇਕ ਸਾਹ ਜੰਗ ਰਿਹਾ ਕਰ ਹੈ।
ਸੰਪਰਕ: +91 95921 56307
harminder
bahut khoob