ਜਵਾਬਦੇਹ - ਮਾਧਵੀ ਕਟਾਰੀਆ
Posted on:- 22-03-2015
ਤੁਰ ਪੈਂਦੇ ਨੇ ਜਦ
ਤਰੇਲ ਦੇ ਤੁਪਕੇ
ਦਿਸਹੱਦਿਆਂ ਦੇ ਪੈਂਡਿਆਂ ਵੱਲ
ਸੂਰਜ ਉੱਗਣ ਸਾਰ ਹੀ
ਤਾਂ
ਕੋਈ ਸਵਾਲ ਨਹੀਂ ਕਰਦਾ ਕਦੇ ਵੀ
ਚਿਤਵਿਆ ਨਹੀਂ ਅਲਹਿਦਗੀ ਦਾ ਸਬੱਬ
ਤੇਰੇ ਚਲੇ ਜਾਣ ਦੇ ਬਾਅਦ ਕਦੇ ਵੀ
ਸਿਰਫ਼ ਕਬੂਲਿਆ ਹੀ
ਸੋਚ ਕੇ ਇਹ
ਕਿ
ਹੁੰਦਾ ਹੈ ਇਕ ਕਾਵਿ ਸ਼ਾਸਤਰ ਜਵਾਬਦੇਹੀ ਦਾ ਵੀ
ਕਿਓਂ ਕਰ ਚੱਲੇ
ਅਮਰੀਕਾ ਵਿੱਚ ਮੁਕੱਦਮਾ
ਜੂਲੀਅਨ ਅਸਾਂਜ ’ਤੇ?
ਉਹ ਅਮਰੀਕੀ ਨਹੀਂ
ਕਿ ਹੋਵੇ ਜਵਾਬਦੇਹ
ਉਸ ਦੀ ਜਸੂਸੀ ਦੇ ਕਨੂੰਨ ਨੂੰ ਵੀ?
ਲਈ ਹੈ ਸੂਹ ਜੂਲੀਅਨ ਅਸਾਂਜ ਨੇ ਉਸ ਦੀ ਚੌਧਰ ਦੀ ਬਣਦੀ ਹੈ ਜਵਾਬਦੇਹੀ ਬੜੀ ਵੱਡੀ ਜਿਸ ਦੀ ਜੋ ਕਰਦਾ ਹੈ ਰੱਜ ਕੇ ਸਵਾਂਗ ਮਨੁੱਖਤਾ ਦੇ ਨਾਂ 'ਤੇ ਦਿਨ ਰਾਤ ਲਗਾਤਾਰ ਲਗਾਤਾਰ ਸੂਰਜ ਦੀਆਂ ਰਿਸ਼ਮਾਂ ਨਹੀਂ ਜਵਾਬਦੇਹ ਤਰੇਲ ਦੇ ਹੰਝੂਆਂ ਨੂੰ ਨਾ ਤੂੰ ਮੇਰੇ ਦਿਲ ਦੀਆਂ ਤਰੇੜਾਂ ਵਿੱਚ ਅੱਖਾਂ ਥਾਣੀਂ ਇਕੱਤਰ ਹੋ ਰਹੇ ਲੂਣ ਨੂੰ ਨਾ ਹੀ ਜੂਲੀਅਨ ਅਸਾਂਜ, ਸਨੋਡਨ ਤੇ ਮੈਨਿੰਗ ਅਮਰੀਕਾ ਦੇ ਅਡੰਬਰਾਂ ਨੂੰ ਲੰਘ ਹੀ ਜਾਣੇ ਚਾਹੀਦੇ ਨੇ ਜ਼ਿੰਦਗੀ ਦੇ ਵਰਤਾਰੇ ਸਹਿਜੇ ਸਹਿਜੇ ਹੁੰਦਾ ਨਹੀਂ ਕਦੇ ਚੌਧਰ ਤੋਂ ਵੱਡਾ ਖ਼ਲਲ ਜ਼ਿੰਦਗੀ ਵਿੱਚ ਕੋਈ ਤੇ ਖ਼ਤਰਨਾਕ ਹੈ ਹਰ ਚੌਧਰ ਮਨੁੱਖ ਦੀ, ਧਰਮ ਦੀ, ਦੇਸ਼ ਦੀ ਉਹ ਕੱਲ੍ਹ ਵੀ ਸੀ ਖ਼ਤਰਨਾਕ, ਅੱਜ ਵੀ ਹੈ ਤੇ ਰਹੇਗੀ ਖ਼ਤਰਨਾਕ ਕੱਲ੍ਹ ਵੀ। ਈ-ਮੇਲ: [email protected]