ਭਾਗਾਂ ਵਾਲੇ - ਬਲਜਿੰਦਰ ਮਾਨ
Posted on:- 18-03-2015
ਖੁਸ਼ੀਆਂ ਤੇ ਖੇੜੇ ਸਾਰੇ ਜਗ ਵਰਤਾਉਂਦੇ ਨੇ।
ਭਾਗਾਂ ਵਾਲੇ ਹੁੰਦੇ ਜੋ ਮੁਹੱਬਤਾਂ ਨੂੰ ਪਾਉਂਦੇ ਨੇ।
ਗਰਜ਼ਾਂ ਦੇ ਲਈ ਸਭ ਕਰਦੇ ਪਿਆਰ ਨੇ
ਮਤਲਬ ਕੱਢ ਕੇ ਉਡਾਰੀ ਜਾਂਦੇ ਮਾਰ ਨੇ
ਹਰ ਪਲ ਜ਼ਿੰਦਗੀ ‘ਚ ਫਿਰ ਉਹ ਸਤਾਉਂਦੇ ਨੇ...
ਨਸੀਬਾਂ ਨਾਲ ਮਿਲਦੇ ਨੇ ਹਾਣੀਆਂ ਨੂੰ ਹਾਣ ਵੇ
ਹੀਲਿਆਂ ਦੇ ਨਾਲ ਹੁੰਦੀ ਰਹਿਮਤ ਨੂੰ ਜਾਣ ਵੇ
ਸੁਰਗਾਂ ਦੇ ਝੂਟੇ ਫਿਰ ਸੱਜਣਾ ਨਾ ਆਉਂਦੇ ਨੇ...
ਲੱਗੀਆਂ ਪ੍ਰੀਤਾਂ ਨੂੰ ਕਿੰਝ ਹੈ ਨਿਭਾਈਦਾ
ਜਿੰਦ ਜਾਨ ਸਭ ਕੁਝ ਯਾਰ ਤੋਂ ਲੁਟਾਈਦਾ
ਰਸ ਰੰਗ ਜ਼ਿੰਦਗੀ ‘ਚ ਫਿਰ ਸਭ ਆਉਂਦੇ ਨੇ...
ਲਗ ਜਾਵੇ ਸੱਜਣਾ ਨਾ ਜਦ ਸੱਚੀ ਪ੍ਰੀਤ ਵੇ
ਜ਼ਿੰਦਗੀ ਦਾ ਸਾਜ਼ ਫਿਰ ਗਾਉਂਦਾ ਸਭ ਗੀਤ ਵੇ
ਫੇਸ ਬੁੱਕ ਨੈੱਟ ਸਭ ਦੂਰੀਆਂ ਮਿਟਾਉਂਦੇ ਨੇ...
ਪਾਰੇ ਵਾਂਗ ਗਿਆ ‘ਮਾਨ’ ਹੱਡਾਂ ਵਿਚ ਰਚ ਵੇ
ਤੇਰੇ ਤੋਂ ਬਗੈਰ ਨਾ ਹੋਵੇ ਹੁਣ ਬਚ ਵੇ
ਮਹਿਮਦੁਵਾਲੀਏ ਦੀ ਯਾਰੀ ਸਭ ਵਡਿਆਉਂਦੇ ਨੇ...
ਸੰਪਰਕ: +91 98150 18947