Thu, 21 November 2024
Your Visitor Number :-   7253322
SuhisaverSuhisaver Suhisaver

ਸ਼ਹਿਰ ! -ਮਿੰਟੂ ਗੁਰੂਸਰੀਆ

Posted on:- 17-03-2015

suhisaver

ਕੱਲ੍ਹ ਖ਼ਿੜਕੀ ’ਚੋਂ ਸ਼ਹਿਰ ਵੇਖਿਆ,
ਗ਼ਲੀ-ਗ਼ਲੀ ਵਿਚ ਕਹਿਰ ਵੇਖਿਆ।

ਲੱਗੀ ਮੱਸਿਆ ਬਨਾਰਸੀ ਠੱਗਾਂ ਦੀ,
ਅੰਮ੍ਰਿਤ ਦੇ ਕੁੰਭ ’ਚ ਵਿਕੇਂਦਾ ਜ਼ਹਿਰ ਵੇਖਿਆ।

ਭਗਵਾਨ ਦੁੱਧ ਨਾਲ ਸੀ ਨਹਾ ਰਿਹਾ,
ਵਿਲਕਦਾ ਇਨਸਾਨ ਰੋਟੀ ਤੋਂ ਬਗ਼ੈਰ ਵੇਖਿਆ ।

ਇਨਸਾਫ਼ ਘੋਟੇ ਥੱਲ੍ਹੇ ਚੀਕਾਂ ਮਾਰਦਾ,
ਝੂਠ ਸੱਚ ਨੂੰ ਘੜੀਸੀ ਜਾਂਦਾ ਸਿਖ਼ਰ ਦੁਪਿਹਰ ਵੇਖਿਆ।

ਸਾਗਰ ਤੇ ਲਹਿਰਾਂ, ਦੋਵੇਂ ਹੋਏ ਸਾਜ਼ਿਸ਼ੀ,
ਬੇੜੀਆਂ ਦਾ ਕਿਨਾਰਿਆਂ ਦੇ ਸੰਗ ਵੈਰ ਵੇਖਿਆ ।

ਕਾਵਾਂ ਨੇ ਬਾਜਾਂ ਨੂੰ ਹੱਥ ਪਾ ਲਿਆ,
‘ਮਿੰਟੂ’ ਸ਼ੇਰ ਬੱਕਰੀ ਦੇ ਫੜ੍ਹੀ ਬੈਠਾ ਪੈਰ ਵੇਖਿਆ।

ਸੰਪਰਕ: +91 95921 56307

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ