ਗੁਰਚਰਨ ਰਾਮਪੁਰੀ ਦੇ ਕੁਝ ਦੋਹੇ
Posted on:- 15-03-2015
ਗੀਤ ਗਿਆਨ ਗ੍ਰੰਥ ਪੜ੍ਹ ਗੁੜ੍ਹ ਕੇ ਮੱਥਾ ਟੇਕ
ਅੰਧ ਵਿਸ਼ਵਾਸੋਂ ਸੌ ਗੁਣਾਂ ਚੰਗਾ ਹਈ ਵਿਵੇਕ।
---
ਅੰਤਹਕਰਨ ਜੋ ਬੋਲਦਾ ਉਸ ਤੇ ਜੋੜ ਧਿਆਨ
ਪਿੱਛੋਂ ਪੜ੍ਹ ਕੀ ਆਖਦੇ ਵੇਦ ਗਰੰਥ ਕੁਰਾਨ।
---
ਕਿੰਨਾ ਕੁਝ ਤੂੰ ਪੜ੍ਹ ਲਿਆ, ਹੈਂ ਡਾਢਾ ਗੁਣਵਾਨ
ਅੰਦਰ ਝਾਤੀ ਮਾਰ ਹੁਣ ਹੋਵੇ ਅਸਲ ਗਿਆਨ।
---
ਗਿਆਨ ਚੰਗੇਰਾ ਰਟਨ ਤੋਂ ਹੋਏ ਇਕਾਗਰ ਚਿੱਤ
ਕਾਰਜ ਕਰ ਇੱਛਾ ਬਿਨਾਂ ਸ਼ਾਂਤ ਰਹੇਂਗਾ ਨਿੱਤ।
---
ਜੇ ਵਰਤੋ ਖੁੰਢੀ ਹੋਈ ਕੈਂਚੀ ਕਰਦ ਕਟਾਰ
ਵਰਤੋ, ਤਿੱਖੀ ਹੋਏਗੀ ਗਿਆਨ ਹੈ ਉਹ ਤਲਵਾਰ।
---