ਚੰਦ ਨੂੰ ਅਰਘ - ਹਰਜਿੰਦਰ ਸਿੰਘ ਗੁਲਪੁਰ
Posted on:- 13-03-2015
ਲੋਕੀਂ "ਅਜਲਾਂ" ਤੋਂ ਆਏ ਉਡੀਕ ਕਰਦੇ,
ਸੀਨਾ ਜੋਰੀਆਂ ਮੁਕਣ ਵਿੱਚ ਆਉਂਦੀਆਂ ਨੀ।
ਲੱਗੀਆਂ ਡੋਰੀਆਂ "ਖਾਸ" ਦੇ ਮੋਢਿਆਂ ’ਤੇ,
"ਆਮ" ਬੰਦੇ ਨੂੰ ਜ਼ਰਾ ਵੀ ਭਾਉਂਦੀਆਂ ਨੀ।
ਜਿਹੜੀਆਂ ਤਾਕਤਾਂ ਲਹੂ ਦੇ ਕੈਂਪ ਲਾਵਣ,
ਲੱਗੀ ਤੇਹ ਤੋਂ ਪਾਣੀ ਪਿਲਾਉਂਦੀਆਂ ਨੀ।
ਜ਼ਿਆਦਾਤਰ ਹੈ ਨਾਟਕੀ ਕਰਨ ਹੁੰਦਾ,
ਨੁਕਤਾ ਕਿਸੇ ਨੂੰ ਵੀ ਸਮਝਾਉਂਦੀਆਂ ਨੀ।
ਬਣ ਕੇ ਸੌਕਣਾਂ ਜਿਹੜੀਆਂ ਆ ਜਾਵਣ,
ਆ ਕੇ ਘਰਾਂ ਨੂੰ ਕਦੇ ਵਸਾਉਂਦੀਆਂ ਨੀ।
ਜਿਹਨਾਂ ਧਿਰਾਂ ਨੂੰ ਦੇਸ਼ ਦਾ ਦਰਦ ਹੁੰਦਾ,
ਫਿਰਕੂ ਅੱਗ ਤੇ ਤੇਲ ਛਿੜਕਾਉਂਦੀਆਂ ਨੀ।
ਜ਼ੋਰਾਵਰਾਂ ਨੇ ਜੇਬ ਵਿਚ "ਰੱਬ" ਪਾਇਆ,
ਤਾਹੀਂ "ਸੰਗਤਾਂ" ਕੋਲ ਤੋਂ ਜਾਂਦੀਆਂ ਨੀ।
ਲੁੱਟੀ ਜਾਂਦੀਆਂ ਬਾਲ ਕੇ ਧੂਪ ਬੱਤੀ,
ਜਿਉਂਦੀ ਲਾਸ਼ ਨੂੰ ਹੋਰ ਤੜਫਾਂਦੀਆਂ ਨੀ।
ਜਿਹਨਾਂ ਮੰਨ ਲਈ ਗੱਲ ਸਿਆਣਿਆਂ ਦੀ,
ਰਾਤੀਂ ਚੰਦ ਨੂੰ ਅਰਘ ਚੜਾਉਂਦੀਆਂ ਨੀ।
ਸੰਪਰਕ: 0061 469 976214