ਨੰਨ੍ਹੀਂ ਪਰੀ -'ਨੀਲ'
Posted on:- 11-03-2015
ਕਿਨਾਰਾ ਫੜ੍ਹਨ ਤੋਂ ਪਹਿਲਾਂ ਸੁਪਾਣੀ ਸੁੱਕ ਗਈ
ਸਿਤਾਰਾ ਚੜ੍ਹਨ ਤੋਂ ਪਹਿਲਾਂ ਹੀ ਬਾਣੀ ਮੁੱਕ ਗਈ
ਤੀਆਂ ਤੀਜ ਦੀਆਂ ਵਿਹੜੇ ਆ ਕੇ ਮੁੜ ਗਈਆਂ
ਹੁਲਾਰਾ ਭਰਨ ਤੋਂ ਪਹਿਲਾਂ ਹੀ ਟਾਣ੍ਹੀ ਟੁੱਟ ਗਈ
ਜਿਸਨੇ ਟੁੱਟੀਆਂ ਤੰਦਾਂ ਨੂੰ ਸ਼ਾਇਦ ਜੋੜਨਾ ਸੀ
ਸਹਾਰਾ ਬਣਨ ਤੋਂ ਪਹਿਲਾਂ ਹੀ ਤਾਣੀ ਟੁੱਟ ਗਈ
ਦੁੱਧੋਂ ਵਾਂਝੜੀ ਨੂੰ ਮੱਖਣਾਂ ਦੇ ਕੀ ਮੁਲਾਹਜ਼ੇ
ਧਾਰਾਂ ਵਰ੍ਹਨ ਤੋਂ ਪਹਿਲਾਂ ਮਧਾਣੀ ਟੁੱਟ ਗਈ
ਮੇਰੀ ਨੰਨ੍ਹੀਂ ਪਰੀ ਨੇਂ ਹੁਣ ਨਹੀਂ ਮੁੜ ਬੋਲਣਾ
ਹੁੰਗਾਰਾ ਭਰਨ ਤੋਂ ਪਹਿਲਾਂ ਕਹਾਣੀ ਮੁੱਕ ਗਈ
ਸੰਪਰਕ: +91 94184 70707