ਜਸਪ੍ਰੀਤ ਕੌਰ ਦੀਆਂ ਦੋ ਕਾਵਿ-ਰਚਨਾਵਾਂ
Posted on:- 22-02-2015
ਦੀਵਾ ਬਾਲਦੇ
ਦੀਵਾ ਬਾਲਦੇ ਇਸ ਦਿਲ ਵਿੱਚ ਆ ਕੇ,
ਬੜੇ ਚਿਰਾਂ ਤੋਂ ਬੁਝਿਆ ਪਿਆ !
ਜੇ ਚਾਹੁੰਨਾ ਬੇਸ਼ੱਕ ਦਿਲ ਤੋੜ ਦੇਵੀਂ,
ਏਹ ਤਾਂ ਚੋਟਾਂ ਵਿੱਚ ਰੁਝਿਆ ਪਿਆ !
ਡੁੱਬਦੇ ਨੂੰ ਮਿਲਜੇ ਕੋਈ ਕਸ਼ਤੀ ਵਾਗੂੰ,
ਸਾਨੂੰ ਤੂੰ ਮਿਲਜਾ ਇੱਕ ਹਸਤੀ ਵਾਗੂੰ !
ਦਿਲ ਭਰ ਭਰ ਕੇ ਇੰਝ ਡੁੱਲੀ ਜਾਵੇ,
ਜਿਵੇਂ ਆਪੇ ਤਾਰੀਆਂ ਵਿੱਚ ਡੁੱਬਿਆ ਪਿਆ !
ਮੈਨੂੰ ਕੱਢ ਲਵੇ ਜੋ ਤੂਫ਼ਾਨਾਂ ਚੋਂ,
ਦੂਰ ਲੈਜੇ ਝੂਠੀਆਂ ਸ਼ਾਨਾਂ ਤੋਂ,
ਤਲੀ ਤੇ ਰੱਖ ਕਿਵੇਂ ਦੀਵਾ ਬਾਲ ਦੇਵਾ,
ਏਹਤਾ ਹਵਾਵਾਂ ਵਿੱਚ ਬੁਝਿਆ ਪਿਆ !
ਵਿਕਦਾ ਕੋਈ ਜੇ ਚੀਜ਼ ਅਸਲੀ ਵਾਗੂੰ,
ਮੁੱਲ ਖਰੀਦੇ ਕਈ ਨਕਲੀ ਵਾਗੂੰ,
ਸਮਾਂ ਈ ਜੇ ਹੇਰ ਫੇਰ ਕਰ ਜਾਵੇ,
ਦੋਸ਼ ਵੀ ਵਿੱਚ ਵਿਚਾਲੇ ਉਲਝਿਆ ਪਿਆ !
***
ਘੜੀ ਲੰਘ ਜਾਣੀ
ਘੜੀ ਔਖੀ ਵੀ ਲੰਘ ਜਾਣੀ,
ਥੋੜਾ ਚਿਰ ਸਮੇਂ ਨੂੰ ਤੰਗ ਜਾਣੀ,
ਖੁਸ਼ੀ ਖੋਈ ਸੁਪਨੇ ਵਰਗੀ,
ਛੁਪ ਗਈ ਓਦੀ ਸੰਗ ਜਾਣੀ !
ਜਦ ਗਲ ਪਊ ਮਾਲਾ ਹਾਰਾਂ ਦੀ,
ਕਦ ਰੁੱਤ ਆਊ ਬਹਾਰਾਂ ਦੀ,
ਸਬਰਾਂ ਦੇ ਫਲ ਵਰਗੀ,
ਚੱਖਣ ਦੀ ਅਨੋਖੀ ਢੰਗ ਜਾਣੀ !
ਰੂਹ ਫੁੱਲ ਵਾਗੂੰ ਖਿੜ ਹੋਜੇ,
ਫਿਰ ਰੋਮ ਰੋਮ ਨੂੰ ਛੋਹਜੇ,
ਅਣਮੁੱਲੇ ਨਸ਼ੇ ਦੇ ਵਰਗੀ,
ਨਾ ਵਿਕਦੀ ਜਿਹੀ ਭੰਗ ਜਾਣੀ !
ਕੋਈ ਆਖੇ ਯਾਦ ਰੱਬ ਦੀ,
ਸੱਚਮੁੱਚ ਦਿਲ ਖੁਸ਼ ਕਰਦੀ,
ਮੇਰੀ ਖੁਸ਼ੀ ਹੀ ਰੱਬ ਵਰਗੀ,
ਪਿਆਰ ਸਮੇਂ ਦੀ ਮੰਗ ਜਾਣੀ!