ਨਕਲ -ਬਲਜਿੰਦਰ ਮਾਨ
Posted on:- 20-02-2015
ਬਣਦੀ ਨਾ ਜ਼ਿੰਦਗੀ ‘ਚ ਕਦੀ ਵੀ ਸਹਾਰਾ ਵੇ
ਨਕਲ ਦੇ ਨਾਲ ਕਦੀ ਹੁੰਦਾ ਨਾ ਗੁਜ਼ਾਰਾ ਵੇ।
ਮਾੜਿਆਂ ਦਾ ਸੰਗ ਛੱਡ ਕਰ ਲੈ ਤਿਆਰੀਆਂ
ਚੁੱਕ ਲੈ ਕਿਤਾਬਾਂ ਜੋ ਪਈਆਂ ਨੇ ਵਿਸਾਰੀਆਂ।
ਮਿਹਨਤਾਂ ਦੇ ਨਾਲ ਹੁੰਦਾ ਪਾਰ ਉਤਾਰਾ ਵੇ……
ਮਨ ਚਿੱਤ ਲਾ ਕੇ ਤੂੰ ਕਰ ਲੈ ਪੜ੍ਹਾਈ ਵੇ
ਰਹਿਣੀ ਨਹੀਂ ਤੇਰੇ ਅੱਗੇ ਕੋਈ ਵੀ ਅੜਾਈ ਵੇ।
ਕਰ ਲੈ ਤਿਆਰੀ ਹੁਣ ਜੋਰ ਲਾ ਕੇ ਸਾਰਾ ਵੇ…
ਨਕਲਾਂ ਜੋ ਮਾਰ ਕੇ ਹੋ ਜਾਣ ਪਾਸ
ਜ਼ਿੰਦਗੀ ‘ਚ ਬਣਦੇ ਨਾ ਬੰਦੇ ਉਹ ਖਾਸ।
ਪ੍ਰੀਖਿਆ ‘ਚ ਮਨ ਹੁੰਦਾ ਫਿਰ ਖਾਰਾ ਵੇ...
ਮਿਹਨਤੀ ਦੇ ਅੱਗੇ ਕੋਈ ਕੰਮ ਨਹੀਂ ਅੜਦਾ
ਉੱਚੀਆਂ ਉਹ ਮੰਜਿਲਾਂ ਦੀ ਪੌੜੀ ਜਾਏ ਚੜ੍ਹਦਾ।
ਤੂੰ ਕਿਉਂ ਭੁੱਲਿਆ ਗੁਰ ਇਹ ਪਿਆਰਾ ਵੇ…….
‘ਮਾਨ ਮਿਹਮਦਵਾਲੀਆ’ ਨਾ ਮਿਹਨਤ ਵਿਸਾਰਦਾ
ਗੱਲਾਂ ਬਾਤਾਂ ਨਾਲ ਨਹੀਂਓ ਕੰਮ ਸਾਰਦਾ।
ਟੀਚਰਾਂ ਤੇ ਮਾਪਿਆਂ ਦਾ ਬਣਿਆ ਪਿਆਰਾ ਵੇ…..
ਸੰਪਰਕ: +91 98150 18947
Daljeet Kaur Daon
Please give a detail of nakal