Thu, 21 November 2024
Your Visitor Number :-   7256640
SuhisaverSuhisaver Suhisaver

ਗੁਰਚਰਨ ਰਾਮਪੁਰੀ ਦੇ ਕੁਝ ਦੋਹੇ

Posted on:- 15-02-2015

suhisaver

ਸੁਣੀ ਬਗ਼ਾਵਤ ਸੁਲਘਦੀ, ਫਰਕੇ ਹਾਕਮ ਬੁੱਲ੍ਹ
ਕਰੋ ਚੜ੍ਹਾਵੇ ਦੁੱਗਣੇ, ਦਾਰੂ ਅੱਧੇ ਮੁੱਲ।
---
ਅਣਵੰਡਿਆ ਬ੍ਰਹਿਮੰਡ ਹੈ ਧਰਤੀ ਲੀਕ ਨਾ ਮਾਰ
ਪਹਿਲਾਂ ਰੱਖ ਦਰਵਾਜੜਾ ਜੇ ਪਾਵੇਂ ਦੀਵਾਰ।
---
ਟੀਚੇ ਤੇ ਪਹੁੰਚਣ ਲਈ ਭੀੜ ਸਦਾ ਨਾ ਭਾਲ
ਚਾਰ ਸਿਆਣੇ ਬਹੁਤ ਨੇ ਬੈਠ ਉਨ੍ਹਾਂ ਦੇ ਨਾਲ।
---
ਸੁਣ ਸਭ ਨੂੰ ਆਦਰ ਸਹਿਤ ਛਾਣ ਅਸਲ ਤੇ ਕੂੜ
ਇੱਕੋ ਕਿੱਲੇ ਸਦਾ ਲਈ ਸੋਚ ਕਦੇ ਨਾ ਨੂੜ।
---
ਸਦੀਆਂ ਸੁੱਤੇ ਕਣਾਂ ਨੂੰ ਇੱਕ ਪਲ ਦੇਂਦਾ ਛੇੜ
ਕੋਮਲ ਤੂਈ ਰੇਸ਼ਮੀ ਪਰਬਤ ਪਈ ਤਰੇੜ।
---
ਗਿਆਨੀ ਦਾਅਵੇ ਨਾ ਕਰੇ, ਗਿਆਨੀ ਸਦ ਨਿਰਮਾਣ
ਮੈਂ ਸਭ ਕੁਝ ਹਾਂ ਜਾਣਦਾ ਕਹੇ ਸਿਰਫ ਅਨਜਾਣ।
---
ਗਿਆਨੀ ਸਰਲ ਸੁਣਾਉਂਦਾ, ਸਿੱਧੜ ਔਖੇ ਬੋਲ
ਕਿਉਂ ਤਾਣਾ ਉਲਝਾ ਰਿਹਾ, ਸ਼ਬਦੀਂ ਗੰਢਾਂ ਖੋਲ।
---
ਜਿਸ ਆਗੂ ਨੂੰ ਆਪ ਨਹੀਂ ਮੰਜ਼ਿਲ ਬਾਰੇ ਗਿਆਨ
ਉਸ ਅੰਨ੍ਹੇ ਤੋਂ ਦੂਰ ਹੀ ਰਹਿੰਦੇ ਚਤਰ ਸੁਜਾਨ।
---
ਕਥਨ ਪਰਾਈ ਰੌਸ਼ਨੀ ਥੋੜਾ ਸਕੀ ਸੁਆਰ
ਰਾਹ ਓਦੋਂ ਹੀ ਲੱਭਿਆ ਜਦ ਰਿਦੇ ਪਈ ਲਿਸ਼ਕਾਰ
---

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ