ਬੱਕਰੇ ਦੀ ਮਾਂ - ਹਰਜਿੰਦਰ ਸਿੰਘ ਗੁਲਪੁਰ
Posted on:- 07-02-2015
ਰਾਮ ਰਹੀਮ ਦੀ ਸ਼ਰਨ ਵਿਚ ਚਲੇ ਗਈ,
ਹੁਣ ਤੱਕ ਪਾਰਟੀ ਜੋ ਰਾਮ ਦੀ ਕਹਾਉਂਦੀ ਸੀ।
ਖਿਚੜੀ ਜੋ ਪੱਕਦੀ ਸੀ ਢਕੀ ਹੋਈ ਦੇਰ ਤੋਂ,
ਹੁਣ ਤੱਕ ਕਿਸੇ ਨੂੰ ਵੀ ਨਜਰ ਨਹੀ ਆਉਂਦੀ ਸੀ।
ਵੋਟਾਂ ਵਾਲਾ ਤੋਲ ਮੋਲ ਫਿੱਟ ਨੀ ਸੀ ਬੈਠਦਾ,
ਸੈਂਸਰ ਦੇ ਮੈਂਬਰਾਂ ਨੂੰ ਤਾਹੀਂ ਦਬਕਾਉਂਦੀ ਸੀ।
ਕੱਲ ਤੱਕ ਸਿਧੂ ਦੀ ਨਕੇਲ ਖਿਚ ਖਿਚ ਕੇ,
ਬਾਦਲਾਂ ਦੀ ਪੂਛ ਉੱਤੇ ਪੈਰ ਰਖਵਾਉਂਦੀ ਸੀ।
ਰਾਤੋ ਰਾਤ ਦੁਧ ਨਾਲ ਧੋ ਦਿੱਤਾ ਸਾਰਿਆਂ ਨੂੰ,
ਦਿਨੇ ਚਿੱਟਾ ਵੇਚਣੇ ਦੇ ਦੋਸ਼ ਬੜੇ ਲਾਉਂਦੀ ਸੀ।
ਕਮਲ ਦਾ ਫੁੱਲ ਇਕ ਕਿਰਨ ਤੋਂ ਵਾਰ ਦਿੱਤਾ,
ਕਿਰਨਾਂ ਦੇ ਸੇਕ ਕੋਲੋਂ ਜਿਸ ਨੂੰ ਲੁਕਾਉਂਦੀ ਸੀ।
ਹਥ ਪੰਜਾ ਸਿੱਬਲਾਂ ਨੇ ਬੜਾ ਕੰਮਜੋਰ ਕੀਤਾ,
ਜਿਹਨਾ ਪਿਛੇ ਲੱਗ ਸਦਾ ਸੋਨੀਆ ਡਰਾਉਂਦੀ ਸੀ।
ਬੱਦ ਰੂਹਾਂ ਹੁੰਦੀਆਂ ਸੀ ਤੋੜਨੇ ਲਈ ਕਠੀਆਂ,
ਤੀਲਾ ਤੀਲਾ ਜੋੜ ਆਪ ਝਾੜੂ ਜੋ ਬਣਾਉਂਦੀ ਸੀ।
ਦਿੱਲੀ ਵਿਖੇ ਦਿੱਤੀ ਜਾਣ ਵਾਲੀ ਬਲੀ ਟਾਲ ਕੇ।
"ਬੱਕਰੇ ਦੀ ਮਾਂ"ਬੜੇ ਸ਼ਗਨ ਮਨਾਉਂਦੀ ਸੀ।
ਸੰਪਰਕ: 0061 469 976214