Thu, 21 November 2024
Your Visitor Number :-   7253072
SuhisaverSuhisaver Suhisaver

ਹਾਂ, ਦੋਸਤੋ ! - ਜਸਪ੍ਰੀਤ ਸਿੰਘ

Posted on:- 01-02-2015

suhisaver

ਮੈਂ ਸ਼ਾਇਰ ਹਾਂ ।
ਪਰ ਬਹੁਤਾ ਵਾਕਿਫ਼ ਨਹੀਂ ਪੰਜਾਬੀ ਸ਼ਬਦਕੋਸ਼ ਤੋਂ !
ਨਾ ਹੀ ਰੂ-ਬ-ਰੂ ਹੋਇਆ ਹਾਂ,
ਕਦੇ ਬਹੁਤਾ ਮੌਸਮਾਂ ਦੇ ।

ਜੇ ਕਿੱਕਰ-ਬੋਹੜਾ ਦੀ ਸਿਆਣ ਕਰਾਉਣੀ ਹੈ ਤੁਸੀਂ;
ਤਾਂ ਮੈਂ ਥੋਡੇ ਕਿਸੇ ਕੰਮ ਦਾ ਨਹੀਂ ਹਾਂ ।
ਬਰਗਰ ਪੈਟੀਜ਼ ਬਥੇਰੀਆਂ ਖਾਂਦਾ ਹਾਂ ਮੈਂ ।
ਕਿਵੇਂ ਬਣਦਾ ਹੈ ਇਹ ਸਭ,
ਇਸ ਦੀ ਜਾਚ ਵੀ ਹੈ ਮੈਨੂੰ ।

ਪਰ ਖੇਤੋਂ ਸਾਗ ਕਿੰਝ ਤੋੜ ਕੇ ਲਿਆਈਦਾ ਹੈ ?
ਇਸਦੀ ਕੋਈ ਉਗ-ਸੁਗ ਨਹੀਂ ਰਖਦਾ ਮੈਂ ।

ਨਾ ਹੀ ਮੈਨੂੰ ਕੋਈ ਗਿਆਨ ਹੈ, ਘੁੱਗੀਆਂ-ਗਟਾਰਾਂ ਦਾ ।
ਹਾਲਾਂਕਿ ਕੁੱਤਿਆਂ ਦੀਆਂ ਨਸਲਾ ਅਕਸਰ,
ਸੁਣਨ ਨੂੰ ਮਿਲ ਜਾਂਦੀਆ ਹਨ,
ਸ਼ੌਕੀਨ ਦੋਸਤਾਂ ਤੋਂ ।
ਪਰ ਗਾਵਾਂ ਨੂੰ ਤਾਂ ਰੋਟੀ ਪਾਉਣ ਤੋਂ,
ਮੈਂ ਝਿਜਕਦਾ ਹੀ ਹਾਂ ।  

ਸਿਰਫ ਸੈਲਾਂ ਨਾਲ ਚਲਦੀਆ,
ਘੜੀਆਂ ਤੋਂ ਹੀ ਸਮਾ ਦੇਖਣਾ ਆਉਂਦਾ ਹੈ ।
ਸੂਰਜ ਦੇ ਚੜਨ ਛਿਪਣ ਤੋਂ ਵਕਤ ਦੀ ਸਮਝ ?
ਸਿਰਫ ਸ਼ੁਰੂ ਅਤੇ ਖਤਮ ਹੋਣ,
ਤਕ ਹੀ ਸੀਮਤ ਹੈ ਮੇਰੀ ।

ਨਾ ਹੀ ਮੇਰੇ ਕੋਲ ਬਹੁਤੇ ਅਖੌਤ ਨੇ;
ਸਮਾਂ ਬਿਆਨ ਕਰਨ ਵਾਲੇ ।
ਮੈਂ ਸਾਦੀ-ਸਪਸ਼ਟ ਭਾਸ਼ਾ ਵਿੱਚ,
ਗੱਲ ਕਰਨ ਸਮੇਂ ਵੀ ਉਲਝ ਜਾਂਦਾ ਹਾਂ,
ਬਜ਼ੁਰਗਾ ਦਾ ਕੋਈ ਵਾਕ ਸੁਣ ਕੇ ।

ਵਿਆਕਰਨ ਤਾ ਭਾਵੇਂ ਆਉਂਦੀ ਹੈ,
ਪਰ ਸਮਾਨਾਰਥੀ ਜਾ ਬਹੁ-ਅਰਥੀ ਸ਼ਬਦ,
ਘਟ ਹੀ ਪੜੇ ਹਨ ਆਪਣੇ ਸਿਲੇਬਸ ਵਿੱਚ ।

ਮੈਂ ਖਿਲਾਫ਼ ਹਾਂ ਪੁਰਾਣੀਆ ਰੂੜੀ-ਵਾਦੀ
ਪਰੰਪਰਾਵਾਂ ਅਤੇ ਵਿਚਾਰਾਂ ਦੇ;
ਇਹ ਬਹਾਨਾ ਮਜਬੂਤੀ ਨਾਲ ਸਾਥ ਦੇ ਦਿੰਦਾ ਹੈ,
ਜੇ ਮੁਸ਼ਕਿਲ ਹੋ ਰਹੀ ਹੋਏ ਕਿਸੇ
ਰਵਾਜ ਨੂੰ ਸਮਝਣ ਵਿੱਚ ।

ਫਿਰ ਵੀ ਮੈਂ ਕਹਾਉਂਦਾ ਹਾਂ,
ਪੰਜਾਬੀ ਵਿਰਸੇ ਦਾ ਵਾਰਿਸ ।

ਆਸ ਰਖੀ ਜਾਂਦੀ ਹੈ ਕਿ ਮੈਂ,
ਸ਼ੁਮਾਰ ਹੋਵਾਂਗਾ ਓਸ ਗਿਣਤੀ ਵਿੱਚ,
ਜੋ ਅੱਗ ਬੁਝਾਉਣ ਵਿੱਚ ਲੱਗੀ ਹੋਈ ਹੈਂ ।
ਪ੍ਰੰਤੂ ਮੈਨੂੰ ਖੁਦ ਨੂੰ ਤਾ ਆਪਣੀ ਦਾਵੇਦਾਰੀ,
ਬੜੀ ਖੋਖਲੀ ਨਜ਼ਰ ਆ ਰਹੀ ਹੈ ।

ਫਿਰ ਵੀ ਕਿਵੇ ਕਰਾਂਗੇ ਅਸੀਂ ਤੇ ਸਾਡੀ ਇਹ ਪੀੜੀ,
ਵਿਚਾਰ ਸੋਚਣ ਵਾਲਾ ਹੈ!!
ਅੱਖੋਂ ਪਰੋਖੇ ਕਰਨਾ ਭੱਦਾ ਮਜ਼ਾਕ ਹੋਏਗਾ!

ਸੰਪਰਕ: +91 99886 46091  

Comments

Parkash Malhar 094668-18545

wah wah sirf aina kiha ja sakda h

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ