ਗ਼ਜ਼ਲ -ਨੀਲ
Posted on:- 01-02-2015
ਮੈਂ ਗੀਤਾਂ ਦੇ ਸ਼ਿਖ਼ਰੇ ਨੂੰ ਚੜ੍ਹ ਕੇ ਮਰਾਂਗਾ
ਮੈਂ ਲਫ਼ਜ਼ਾਂ ਦੇ ਸ਼ਿਕਰੇ ਨੂੰ ਫੜ੍ਹ ਕੇ ਮਰਾਂਗਾ
ਮੈਂ ਪੜ੍ਹਨਾ ਹੈ ਕੁਦਰਤ ਨੂੰ ਇਕ ਵੈਦ ਵਾਂਗੂੰ
ਮੈਂ ਨਬਜ਼ਾਂ ਦੇ ਖ਼ਤਰੇ ਨੂੰ ਪੜ੍ਹ ਕੇ ਮਰਾਂਗਾ
ਮੈਂ ਬਹਿਰਾਂ ਦੀ ਭਠੜੀ ਦੇ ਵਿਚ ਤਪ ਕਰਾਂਗਾ
ਮੈਂ ਗ਼ਜ਼ਲਾਂ ਦੇ ਕਤਰੇ ਨੂੰ ਕੜ੍ਹ ਕੇ ਮਰਾਂਗਾ
ਮੈਂ ਘਿਸਣਾਂ ਹੈ ਕਵਿਤਾ ਦੇ ਰਸ ਦੀ ਕਸੋਟੀ
ਮੈਂ ਬਜ਼ਮਾਂ ਦੇ ਪਥਰੇ ਨੂੰ ਘੜ੍ਹ ਕੇ ਮਰਾਂਗਾ
ਮੈਂ ਬਣ ਕੇ ਨਜੂਮੀ ਈਬਾਦਤ ਕਰਾਂਗਾ
ਮੈਂ ਨਜ਼ਮਾਂ ਦੇ ਪਤਰੇ ਨੂੰ ਪੜ੍ਹ ਕੇ ਮਰਾਂਗਾ
ਮੈਂ ਸਿੱਖਣਾ ਹੈ ਅੱਖਰਾਂ ਨੂੰ ਬਣ ਕੇ ਫਕੀਰੀ
ਮੈਂ ਪੱਥਰਾਂ 'ਤੇ ਉਕਰੇ ਨੂੰ ਫੜ੍ਹ ਕੇ ਤਰਾਂਗਾ
ਮੈਂ ਇਸ ਦਿਲ ਦੀ ਹਸਰਤ ਨੂੰ ਪੁਸਤਕ 'ਚ ਪਾ ਕੇ
ਮੈਂ ਬੱਦਲਾਂ ਦੇ ਛਤਰੇ ਨੂੰ ਹੜ੍ਹ ਕੇ ਮਰਾਂਗਾ
ਸੰਪਰਕ +91 94184 70707