ਚੁਣੌਤੀ -ਹਰਦੀਪ ਕੌਰ
Posted on:- 01-09-2012
ਚੁਣੌਤੀ
ਐ ਔਰਤ !
ਤੂੰ ਔਰਤ ਹੋ ਕੇ ਵੀ
ਕਿਉਂ ਔਰਤ ਦੇ ਨਾਮ ਦੇ ਧੱਬਾ ਲਗਾ ਰਹੀ ਹੈਂ?
ਤੈਨੂੰ ਕਿੰਨਾ ਹੀ ਉੱਚਾ ਦਰਜ਼ਾ ਦਿੱਤਾ ਹੈ ਪਰਮਾਤਮਾ ਨੇ
ਆਪਣੇ ਤੋਂ ਬਾਅਦ ਦਾ..
ਪਰ ਤੂੰ ਇਸ ਦਰਜ਼ੇ ਨੂੰ
ਮਿੱਟੀ ਚ ਕਿਉਂ ਮਿਲਾ ਰਹੀਂ ਹੈਂ?
ਕਿੰਨੇ ਹੀ ਗੁਣਾਂ ਦੀ ਧਾਰਣੀ ਹੈਂ ਤੂੰ
ਪਰ ਆਪਣੇ ਅਵਗੁਣਾਂ ਖਾਤਰ
ਖੇਹ ਗੁਣਾਂ ਦੀ ਕਿਓਂ ਉਛਾਲ ਰਹੀ ਹੈਂ ਤੂੰ
ਸਵਾਹ ਗੁਣਾਂ ਦੇ ਸਿਰ ਕਿਓਂ ਪਵਾ ਰਹੀ ਹੈਂ ਤੂੰ
ਮਮਤਾ ਮਾਂ ਨੂੰ ਜਿਤਨੀ
ਮਮਤਾ ਬਾਪ ਨੂੰ ਉਤਨੀ
ਮੰਦੇ ਭਾਗਾਂ ਦੇ ਮਾਰੇ ਜਾਂ
ਸੜ੍ਹ ਗਏ ਲੇਖਾਂ ਦੇ ਹਾੜ੍ਹੇ ਜਾਂ
ਤੱਤੀ ਵਾ ਦੇ ਵਗਣੋਂ
ਫੁੱਟੇ ਕਰਮਾਂ ਦੇ ਸ਼ਗਣੋਂ
ਵਿਆਹ ਟੁੱਟਣ ਤੋੰ ਮਗਰੋਂ
ਬੱਚਿਆਂ ਨੂੰ ਬਾਪ ਤੋੰ
ਤੋਂ ਵੱਖ ਕਰ ਜਾਏਂ
ਤਾਂ ਕੀ ਦਰਜ਼ਾ ਦਵਾਂ ਮੈਂ ਤੈਨੂੰ.
ਹੁਣ ਤੱਕ ਤਾਂ ਤੈਨੂੰ ਮਾਂ ਦਾ ਦਰਜ਼ਾ ਪਾ੍ਪਤ ਹੈ
ਪਰ ਜੇ ਤੂੰ ਆਪਣੀ ਮਮਤਾ ਨੂੰ ਹੀ ਖਾ ਜਾਏਂ
ਤਾਂ ਕੀ ਦਰਜ਼ਾ ਦਵਾਂ ਮੈਂ ਤੈਨੂੰ?
ਤੂੰ ਸਾਵਿਤਰੀ ਸੀ
ਜੋ ਆਪਣੇ ਸਤਿਆਵਾਨ ਲਈ ਰੱਬ ਨਾਲ ਵੀ ਲੜ ਗਈ
ਪਰ ਹੁਣ ਜੇ ਤੂੰ ਆਪਣਾ ਹੀ ਸੁਹਾਗ ਨਿਗਲ ਜਾਏਂ
ਤਾਂ ਕੀ ਦਰਜ਼ਾ ਦਵਾਂ ਮੈਂ ਤੈਨੂੰ?
ਜੇ ਤੂੰ ਮਾਂ ਪਿਉ ਦੀ ਇੱਜ਼ਤ
ਮਿੱਟੀ ਚ ਰੋਲ ਜਾਏਂ,
ਜੇ ਤੂੰ ਆਪਣੀ ਹੀ ਜਾਈ ਦੀ
ਕਾਤਲ ਹੋ ਜਾਏਂ
ਜੇ ਤੂੰ ਵਿਆਹੇ ਜਾਣ ਮਗਰੋਂ
ਘਰ ਵੰਡਾਂ ਜਾਏਂ
ਤਾਂ ਕੀ ਦਰਜ਼ਾ ਦਵਾਂ ਮੈ ਤੈਨੂੰ?
ਮਿੱਟੀ ਦੇਸ਼ ਦੀ ਨੂੰ ਛੱਡ ਕੇ
ਦੌੜੇਂ ਵਿਦੇਸ਼ਾਂ ਨੂੰ ਭੱਜ ਕੇ
ਜੇ ਓੱਥੇ ਜਾ ਕੇ ਤੂੰ ਆਪਣਾ ਸੱਭਿਆਚਾਰ ਭੁੱਲ ਜਾਏਂ
ਤਾਂ ਕੀ ਦਰਜ਼ਾ ਦਵਾਂ ਮੈਂ ਤੈਨੂੰ?
ਮੰਨਿਆ ਕਿ ਤੂੰ
ਦੁਰਗਾ ਹੈਂ, ਝਾਂਸੀ ਦੀ ਰਾਣੀ ਹੈਂ
ਮਾਈ ਭਾਗੋਂ ਹੈਂ
ਪਰ ਸਭ ਤੋਂ ਪਹਿਲਾਂ ਤੂੰ ਇੱਕ ਔਰਤ ਹੈਂ
ਤੇ ਔਰਤ ਹੀ ਬਣ ਕੇ ਰਹਿ
ਔਰਤ ਦੇ ਮੱਥੇ ਦਾ ਕਲੰਕ ਨਾ ਬਣ
ਤੂੰ ਆਪਣੀ ਮਾਸੂਮੀਅਤ ਦਾ ਮੁੱਲ
ਹੈਵਾਨੀਅਤ ਨਾਲ ਨਾ ਚੁਕਾ
ਕਿ ਰੱਬ ਨੂੰ ਵੀ ਆਪਣੀ
ਇਸ ਉੱਤਮ ਰਚਨਾ ’ਤੇ ਪਛਤਾਵਾ ਹੋਵੇ
ਤੇ ਮੇਰੀ ਕਲਮ ਬਾਰ ਬਾਰ ਤੇਰੇ
ਗੁਣ ਨਹੀ ਗਾਵੇਗੀ
ਤੈਨੂੰ ਸਹਾਰਾ ਨਹੀ ਦਵੇਗੀ
ਤੈਨੂੰ ਤੇਰਾ ਉੱਤਮ ਦਰਜ਼ਾ
ਖੁੱਦ ਹੀ ਪ੍ਰਾਪਤ ਕਰਨਾ ਪੈਣਾ ਹੈ..
ਪਰਮਿੰਦਰ ਸਿੰਘ ਸ਼ੌਕ
ਤੂੰ ਆਪਣੀ ਮਾਸੂਮੀਅਤ ਦਾ ਮੁੱਲ ਹੈਵਾਨੀਅਤ ਨਾਲ ਨਾ ਚੁਕਾ ਕਿ ਰੱਬ ਨੂੰ ਵੀ ਆਪਣੀ ਇਸ ਉੱਤਮ ਰਚਨਾ ’ਤੇ ਪਛਤਾਵਾ ਹੋਵੇ Ba Kamal Very Nice