ਨ੍ਹੇਰਿਆਂ ਦੀ ਕੈਦ ‘ਚੋਂ ਤੂੰ ਬਾਹਰ ਵੀ ਤੇ ਆ ਜ਼ਰਾ
ਰੌਸ਼ਨੀ ਤੇ ਹੌਸਲੇ ਦੇ ਗੀਤ ਵੀ ਤੂੰ ਗਾ ਜ਼ਰਾ
ਆਪਣੇ ਹੀ ਆਪ ਤੋਂ ਕਿਓਂ ਹੋ ਗਿਆ ਏਂ ਦੂਰ ਤੂੰ,
ਬਾਲ ਦੀਵੇ ਸੋਚ ਦੇ ਤੂੰ ਰੂਹ ਵੀ ਰੁਸ਼ਨਾ ਜ਼ਰਾ
ਔਕੜਾਂ ਦਰ ਔਕੜਾ ਹੀ ਆਉਂਦੀਆਂ ਨੇ ਸਾਹਮਣੇ,
ਕੈਦ ਕੀਤਾ ਹੌਂਸਲਾ ਆਜ਼ਾਦ ਤੂੰ ਕਰਵਾ ਜ਼ਰਾ
ਹੰਝੂਆਂ ਦੇ ਮੋਤੀਆਂ ਨੂੰ ਇਸ ਤਰਾਂ ਨਾ ਰੋਲ ਤੂੰ,
ਜੀਵੇ ਹੋਰਾਂ ਵਾਸਤੇ ਇਨਸਾਨ ਤੂੰ ਅਖਵਾ ਜ਼ਰਾ
ਰਾਤ ਦਾ ਹੁਣ ਡਰ ਨਹੀਂ ਜੇਕਰ ਮਿਸ਼ਾਲਾਂ ਕੋਲ ਨੇ,
ਕਰ ਕੇ ਜ਼ੇਰਾ ਬਾਲ ਲੈ ਤੇ ਰਸਤੇ ਤੂੰ ਰੁਸ਼ਨਾ ਜ਼ਰਾ
ਰੋਜ ਜੀ ਕੇ ਮਰ ਰਿਹਾ ਕਿਓਂ ਬਣ ਗਿਆ ਸ਼ਮਸ਼ਾਨ ਤੂੰ,
ਜ਼ਿੰਦਗੀ ਸੰਗਰਾਮ ਹੈ ਤੂੰ ਜਿੱਤ ਨੂੰ ਗਲ੍ਹ ਫਿਰ ਲਾ ਜ਼ਰਾ
ਜ਼ਿਦਗੀ ਵਿਚ ਵਿਚਰਨਾ ਅਸੀਂ ਔਕੜਾਂ ਤੋਂ ਸਿਖ ਲਿਆ,
ਠੋਕਰਾਂ ਤੋ ਸਿਖ ਲਿਆ ਗਿਰ ਕੇ ਕਿਵੇਂ ਖੜਨਾ ਜ਼ਰਾ
ਸੰਪਰਕ: +91 95968 98840