ਸਦਾ "ਦੋਗਲੇ" - ਹਰਜਿੰਦਰ ਸਿੰਘ ਗੁਲਪੁਰ
Posted on:- 20-01-2015
ਲੋਕ ਪਖੀ ਇੱਕ ਪਾਸੇ, ਲੋਕ ਦੋਖੀ ਦੂਜੇ ਪਾਸੇ,
ਖੜੇ ਰਹਿੰਦੇ ਅਧ ਵਿਚਕਾਰ ਸਦਾ "ਦੋਗਲੇ"
ਦੋਸਤਾਂ ਦੀ ਲਿਸਟ ਵਧਾਉਣ ਵਾਲੇ ਮਾਮਲੇ ਚ,
ਹਰ ਕਿਸੇ ਨਾਲ ਖਾਂਦੇ ਖਾਰ ਸਦਾ "ਦੋਗਲੇ"
ਦੋਹਾਂ ਪਾਸਿਆਂ ਦੀ ਉਹ ਤਾਂ ਬਣ ਕੇ ਰਖੇਲ ਰਹਿੰਦੇ,
ਛੱਡ ਜਾਂਦੇ ਅਧ ਵਿਚਕਾਰ ਸਦਾ "ਦੋਗਲੇ"
ਜੋੜਾਂ ਤੋੜਾਂ ਵਿਚ ਯਾਰੋ ਰਖਦੇ ਯਕੀਨ ਬਹੁਤਾ,
ਕਛ ਵਿਚ ਰਖਦੇ ਕਟਾਰ ਸਦਾ "ਦੋਗਲੇ "
ਫੁੱਲਾਂ ਦੀ ਚੜਾਈ ਹੋਵੇ ਫੁੱਲ ਬਣ ਜਾਂਦੇ ਨੇ,
ਖਾਰਾਂ ਨਾਲ ਬਣ ਜਾਂਦੇ ਖ਼ਾਰ ਸਦਾ "ਦੋਗਲੇ"
ਜੁੰਮੇਵਾਰੀਆਂ ਦਾ ਭਾਰ ਦੂਜਿਆਂ ਤੇ ਲੱਦ ਕੇ,
ਚੁੱਕ ਲੈਂਦੇ ਹੌਲਾ ਜਿਹਾ ਭਾਰ ਸਦਾ "ਦੋਗਲੇ"
ਮਰੀ ਹੋਈ ਆਤਮਾ ਦੇ ਬੋਝ ਹੇਠ ਦੱਬੇ ਰਹਿੰਦੇ,
ਜਿੱਤ ਕੇ ਵੀ ਜਾਂਦੇ ਲੋਕਾ ਹਾਰ ਸਦਾ "ਦੋਗਲੇ"
ਹਰ ਪਾਸੇ ਦੋਗਲੇ ਹੀ ਦੋਗਲੇ ਦਿਖਾਈ ਦਿੰਦੇ,
ਤਾਹੀ ਹਥਾਂ ਉੱਤੇ ਜਾਂਦੇ ਚਾਰ ਸਦਾ "ਦੋਗਲੇ"
ਪੁਛ ਪੁਛ ਮਸ਼ਕਾਂ ਦਾ ਭਾਅ ਸਾਰ ਦਿੰਦੇ ਨੇ
ਲੱਗੀ ਅੱਗ ਵੇਲੇ ਹਰ ਵਾਰ ਸਦਾ "ਦੋਗਲੇ"
ਟੀਸੀ ਉੱਤੇ ਜਿਹਨਾਂ ਨੂੰ ਚੜਾਉਂਦੇ ਸਦਾ ਹੁੱਬ ਕੇ,
ਟੀਸੀ ਉੱਤੋਂ ਦਿੰਦੇ ਨੇ ਉਤਾਰ ਸਦਾ "ਦੋਗਲੇ"
ਸੰਪਰਕ: 0061 469 976214