ਜਸਪ੍ਰੀਤ ਕੌਰ ਦੀਆਂ ਦੋ ਕਾਵਿ-ਰਚਨਾਵਾਂ
Posted on:- 18-01-2015
ਰੱਬ ਦੇ ਮਾਰੇ
ਕਿਸੇ ਰੱਬ ਦੇ ਮਾਰੇ ਨੂੰ,
ਹੋਰ ਨਾ ਤੂੰ ਮਾਰੀ !
ਭੁੱਲੀ ਨਾ ਤੂੰ ਬਖ਼ਸ਼ੀ,
ਏਹ ਸੋਚ ਓਦੇ ਤੋਂ ਹਾਰੀ !
ਦੁੱਖ ਦਰਦੀਂ ਭਰੀ ਦੁਨੀਆ,
ਵੰਡ ਕਰਦੀ ਫਾੜੀ ਫਾੜੀ !
ਜੇ ਸਭ ਤੱਕ ਦੀ ਪਹੁੰਚ ਨਹੀਂ,
ਇੱਕ ਅੱਧੇ ਦਾ ਈ ਸਵਾਰੀ !
ਕਿਹੜਾ ਉੱਤੇ ਧਰ ਲੈ ਜਾਣਾ,
ਛੱਤ ਦੇਦੀ ਕਿਸੇ ਵਿਚਾਰੀ !
ਘੁੰਮ ਘੁੰਮ ਕੇ ਉੱਥੇ ਆਉਂਨਾ,
ਉਜੜੇ ਉਜੜੇ ਮਹਿਲਾਂ ਮਾੜੀ !
ਇਨਸਾਨ ਨੀ ਭੁੱਲ ਸਕਦਾ,
ਆਪਣੇ ਫ਼ਰਜ ਤੇ ਸੰਸਕਾਰੀ !
ਕਿਸੇ ਰੱਬ ਦੇ ਮਾਰੇ ਨੂੰ,
ਸਹਾਰਾ ਦੇਦੇ ਗੱਲ ਵਿਚਾਰੀਂ !
ਤੈਨੂੰ ਕਿਸੇ ਨਹੀਂ ਪੁੱਛਣਾ,
ਪੁੱਛਣੇ ਕੰਮ ਪਰਉਪਕਾਰੀ !
ਆਪਣਾ ਮੰਨੀਂ ਦਿਲੀਂ ਤਮੰਨੀ,
ਵੰਡ ਛੱਡੀ ਵੱਟੇ ਨਾ ਭਾਲੀ !
ਸੋਂਚਾਂ ਸੋਚ ਕੁਝ ਨੀ ਹੋਣਾ,
ਹੱਥ ਨਾਲ ਹੱਥ ਵਟਾਲੀ !
ਪਰ ਕਿਸੇ ਰੱਬ ਦੇ ਮਾਰੇ ਨੂੰ,
ਹੋਰ ਨਾ ਤੂੰ ਮਾਰੀ !
***
ਕਰੀਬ ਤੋਂ
ਕੁਝ ਹੁੰਦਾ ਨੈਣ ਗਵਾਹਾਂ ਨੂੰ,
ਮੈਂ ਕਰੀਬ ਤੋਂ ਦੇਖਿਆ!
ਦਿਲ ਘਟਦਾ ਘਟਦੇ ਸਾਹਾਂ ਨੂੰ,
ਮੈਂ ਕਰੀਬ ਤੋਂ ਦੇਖਿਆ!
ਪੱਤਝੜ ਨਾਲ ਭਰੇ ਰਾਹਾਂ ਨੂੰ,
ਮੈਂ ਕਰੀਬ ਤੋਂ ਦੇਖਿਆ!
ਮੁੜ ਰੁੱਖਾਂ ਤੇ ਬਹਾਰਾਂ ਨੂੰ,
ਮੈਂ ਕਰੀਬ ਤੋਂ ਦੇਖਿਆ!
ਹੋਣਾ ਅਨਹੋਣੀ ਜਿਹੇ ਭਾਵਾਂ ਨੂੰ,
ਮੈਂ ਨਸੀਬ ਤੋਂ ਦੇਖਿਆ!
ਭੁੱਲੇ ਚਿਹਰੇ ਤੇ ਨਾਵਾਂ ਨੂੰ,
ਖੁੱਲੇ ਦਰ ਦੀ ਤਸਵੀਰ ਤੋਂ ਦੇਖਿਆ!
ਓਹੋ ਦੇਖੂ ਭਾਵੇ ਨਾ ਦੇਖੂ,
ਪਰ ਮੈਂ ਕਰੀਬ ਤੋਂ ਦੇਖਿਆ!
ਜੇ ਮੰਗੂ ਜਾਨ ਵੀ ਦਊ ਉਸ ਨੂੰ,
ਮੈਂ ਸ਼ਮਸ਼ੀਰ ਨੂੰ ਦੇਖਿਆ!
ਦਿਨ ਨਿਕਲੇ ਨਵੇਂ ਦਿਨ ਉੱਗਦੇ ਨੂੰ,
ਉਮੀਦ ਅਜੀਬ ਤੋਂ ਦੇਖਿਆ!
ਸਮਝੇ ਨਾ ਦਿਲ ਦੀਆਂ ਆਹਾਂ ਨੂੰ,
ਮੈਂ ਦਿਲ ਦੀ ਦਹਿਲੀਜ ਤੋਂ ਦੇਖਿਆ!
Parkash Malhar 094668-18545
very good soch nu salaam kareeb ton is wonderful God bless u