ਲੋਹੜੀ ਧੀਆਂ ਦੀ ਵੀ ਪਾਈਏ - ਬਲਜਿੰਦਰ ਮਾਨ
Posted on:- 09-01-2015
ਮੁੰਡਿਆਂ ਦੇ ਨਾਲ ਲੋਹੜੀ ਧੀਆਂ ਦੀ ਵੀ ਪਾਈਏ
ਆਓ ਸਾਰੇ ਲੋਹੜੀ ਦੀਆਂ ਖੁਸ਼ੀਆਂ ਮਨਾਈਏ।
ਸੋਹਣੇ ਇਹ ਜਹਾਨ ਦੇ ਦਰਸ਼ ਕਰਾਏ ਜਿਨ੍ਹੇ
ਸਹੁਰੇ ਘਰ ਵਾਲੇ ਸਾਰੇ ਆਪਣੇ ਬਣਾਏ ਜਿਨੇ
ਉਸ ਮਾਂ ਦੀ ਮਮਤਾ ਦੀ ਕਦਰ ਕਰਾਈਏ…….
ਮੁੰਡਿਆਂ ਤੇ ਕੁੜੀਆਂ ਨੂੰ ਇਕੋ ਜਿਹਾ ਲੋੜੀਏ
ਖਿੜ੍ਹਦੀਆਂ ਕਲੀਆਂ ਨੂੰ ਧੌਣੋਂ ਨਾ ਮਰੋੜੀਏ
ਪਿਤਾ ਹੱਥ ਜ਼ਿਮਾ ਇਹ, ਨਾ ਮਾਂ ਨੂੰ ਸਤਾਈਏ……
ਬਦਲੇ ਹਲਾਤ ਹੁਣ ਬਦਲੋ ਜਹਾਨ ਨੂੰ
ਬਾਹਰ ਕੱਢੋ ਦਿਲਾਂ ਵਿਚ ਵਸਦੇ ਸ਼ੈਤਾਨ ਨੂੰ
ਭੁੱਲੇ ਹੋਏ ਰਾਹੀਆਂ ਤਾਈਂ ਮੰਜ਼ਿਲਾਂ ਦਿਖਾਈਏ…
ਮੁੰਡਿਆਂ ਤੋਂ ਵੱਧ ਧੀਆਂ ਲਾਡ ਨੇ ਲਡਾਉਂਦੀਆਂਸਾਰੇ ਭੁੱਲ ਜਾਣ ਉਹ ਕਦੇ ਨਾ ਭੁਲਾਉਂਦੀਆਂਉੱਚੀ ਅਤੇ ਸੁੱਚੀ ਇਹੋ ਰੀਤ ਅਪਣਾਈਏ……‘ਮਾਨ ਮਹਿਮਦਵਾਲੀਆ’ ਨਿੱਤ ਹੈ ਪੁਕਾਰਦਾਲੋਹੜੀ ਵਾਲੇ ਦਿਨ ਨਸ਼ਾ ਕਰੀਏ ਪਿਆਰ ਦਾਚਾਹਵਾਂ ਦੇ ਇਹ ਮੌਕੇ ਨੂੰ ਐਂਵੇ ਨਾ ਗੁਆਈਏ… ਸੰਪਰਕ: +91 98150 18947