ੲੈਸਾ ਬਾਪ ਨਾ ਦੂਜਾ ਹੋਇਆ -ਰਮਨ ਪ੍ਰੀਤ ਕੌਰ ਬੇਦੀ
Posted on:- 08-01-2015
ੲੈਸਾ ਬਾਪ ਨਾ ਦੂਜਾ ਹੋਇਆ ,ਨਾ ੲੈਸੇ ਪੁੱਤਰ ਹੋਏ ,ਸਾਕਾ ਸਰਹੰਦ ਸੁਣ ਕੇ ,ਦਿਲ ਹਉਕੇ ਭਰ-ਭਰ ਰੋਏ , ੲੈਸਾ ਬਾਪ ਨਾ ਦੂਜਾ ਹੋਇਆ ,ਨਾ ੲੈਸੇ ਪੁੱਤਰ ਹੋਏ ! ਚਾਰਾਂ ਨੇ ਹੱਸ-ਹੱਸ ਕੇ ਚੁੰਮ ਕੇ,ਮੌਤ ਸੀ ਗਲ੍ਹ ਨਾਲ ਲਾਈ,ਦੋ ਨੀਹਾਂ ਵਿੱਚ, ਤੇ ਦੋ ਨੇ ,ਜੰਗ ਵਿੱਚ ਸ਼ਹੀਦੀ ਪਾਈ !ਸੁਣ ਕੇ ਸ਼ਹੀਦੀ ਮਾਂ - ਪੁੱਤਾਂ ਦੀ ,ਗੁਰੂ ਗੋਬਿੰਦ ਸਿੰਘ ਨਾ ਰੋਏ ,ੲੈਸਾ ਬਾਪ ਨਾ ਦੂਜਾ ਹੋਇਆ ,ਨਾ ੲੈਸੇ ਪੁੱਤਰ ਹੋਏ !
ਗਾਥਾ ਸੁਣਾਵੇ ਸ਼ਹੀਦਾਂ ਦੀ,
ਠੰਡੇ ਬੁਰਜ ’ਚ ਬੈਠੀ ਮਾਤਾ ,
ਦੱਸੇ ਕਿੰਝ ਬੀਤਿਆਂ ਸੀ ,
ਉਹ ਸ਼ਹੀਦੀ ਵਾਲੀਆਂ ਰਾਤਾਂ ,
ਕਿੰਝ ਕਸ਼ਮੀਰੀ ਪੰਡਤਾਂ ਖਾਤਿਰ ,
ਨੌਵੇਂ ਗੁਰੂ ਸ਼ਹੀਦ ਨੇ ਹੋਏ ,
ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ !
ਠੰਡਾ ਬੁਰਜ ਤੇ ਕਹਿਰ ਦੀ ਸਰਦੀ,
ੳੱਤੋਂ ਕੋਹਰਾ ਵਰਦਾ,
ਇਹ ਗੁਰੂ ਦੇ ਮਾਤਾ - ਪੁੱਤਰ,
ਡਰ ਨਾ ਭੋਰਾ ਲੱਗਦਾ,
ਸਾਰੀ ਰਾਤ ਜਾਗ ਕੇ ਦਾਦੀ,
ਇੱਕ ਪੱਲ ਵੀ ਨਾ ਸੋਏ,
ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ !
ਦਾਦੀ ਸੁਣਾਵੇ ਇਹੀ ਸਿੱਖਿਆ,
ਕੋਈ ਧਰਮ ਨੂੰ ਦਾਗ ਨਾ ਲਾਵੇ,
ਜਿੰਦ ਜਾਵੇ ਤਾਂ ਜਾਵੇ,
ਪਰ ਸਿੱਖੀ ਸਿਦਕ ਨਾ ਜਾਵੇ,
ਹੀਰਿਆਂ ਵਰਗੇ ਪੋਤੇ ਦਾਦੀ ਨੇ,
ਸਿੱਖ ਮਾਲਾ ਚ ਪਿਰੋਏ,
ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ !
ਜਦੋਂ ਸੀ ਦੋ ਦਿਨ ਕਚਹਿਰੀ ਲੱਗੀ,
ਕੁਝ ਵੀ ਪਿਆ ਨਾ ਪੱਲੇ,
ਫਿਰ ਸੂਬੇ ਹੁੱਕਮ ਸੁਣਾਇਆ,
ਦਿਓ ਦੋਵੇਂ ਨੀਹਾਂ ਥੱਲੇ,
ਸਜ਼ਾ ਮੌਤ ਦੀ ਸੁਣ ਕੇ ,
ਦਾਦੀ - ਪੋਤੇ ਗੱਦ - ਗੱਦ ਹੋਏ,
ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ !
ਇਹੀ ਸੋਚ ਸੋਚ ਕੇ ਦੋਵੇਂ,
ਸਾਰੀ ਰਾਤ ਨਾ ਸੋਏ,
ਮਿਲਾਂਗੇ ਪਹਿਲੀ ਵਾਰ ਦਾਦੇ ਨੂੰ,
ਹੁਣ ਅਸੀਂ ਵੀ ਦੋਏੇ,
ਨੀਹਾਂ ਵੱਲ ਨੂੰ ਜਾਂਦੇ ਪੋਤੇ,
ਇੱਕ ਹੰਝੂ ਨਾ ਰੋਏ,
ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ !
ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ ,
ਸਾਕਾ ਸਰਹੰਦ ਸੁਣ ਕੇ ,
ਦਿਲ ਹੋੳਂਕੇ ਭਰ - ਭਰ ਰੋਏ ,
ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ !
Goria
Superb.....Raman god bless u