ਰੋਹਿਤ ਭਾਟੀਆ ਦੀਆਂ ਦੋ ਕਾਵਿ-ਰਚਨਾਵਾਂ
Posted on:- 07-01-2015
ਕਲਮ ਦੀ ਤਾਕਤ ਦਾ ਅੰਦਾਜ਼ਾ ਕੌਣ ਲਗਾਵੇ
ਸੁੱਕੀਆਂ ਟਹਿਣੀਆਂ ਨੂੰ ਪਾਣੀ ਕੌਣ ਛਿੜਕਾਵੇ
ਸਾਰੀ ਦੁਨੀਆਂ ਉਂਝ ਦੁੱਖ ਵੇਲੇ ਕੰਮ ਆ ਜਾਂਦੀ
ਪਰ ਮਨ ਦੀ ਪੀੜਾ ਨੂੰ ਆਪਣੇਂ ਤੇ ਕੌਣ ਹੰਡਾਵੇ
ਬੇਗਾਨੀ ਧੀ ਹਮੇਸ਼ਾ ਬੇਗਾਨੀ ਧੀ ਹੀ ਕਹਾਵੇ
ਦਾਜ ਦੇ ਹੈਵਾਨਾਂ ਨੂੰ ਧੀ ਵਾਲਾ ਹੀ ਸਮਝਾਵੇ
ਇਹ ਪਿਆਰ ਵਾਲਿਆਂ ਦੀਆਂ ਸਭ ਗ਼ਲਾਂ ਨੇ
ਕੌਣ ਜਾਕੇ ਆਸਮਾਨੋਂ ਚੰਨ ਤਾਰੇ ਤੋੜ ਲਿਆਵੇ
ਸੱਚੇ ਆਸ਼ਿਕਾਂ ਵਾਂਗ ਕੌਣ ਕਿਸੇ ਨੂੰ ਚਾਹਵੇ
ਆਪਣੇਂ ਮਤਲਵ ਲਈ ਗ਼ੈਰਾਂ ਦੇ ਘਰ ਜਲਾਵੇ
ਇਕ ਦੂਜੇ ਦੀ ਤਰੱਕੀ ਵੇਖ ਕੌਣ ਖੁਸ਼ ਹੁਂਦਾ ‘ਏ
ਗੁਆਂਡ ਰੋਟੀ ਵੇਖ ਚੁੱਲੇ ‘ਚ ਪਾਣੀ ਪਾਵੇ
ਸ਼ੋਟਕਟ ਦਾ ‘ਏ ਜ਼ਮਾਨਾ ਕੌਣ ਸਿਧੇ ਰਾਹਵੇ ਜਾਵੇਬੇਈਮਾਨੀ ਸਭ ਕਰਦੇ ਕੌਣ ਇਮਾਨ ਨੂੰ ਸਮਝਾਵੇਅੱਜ ਤਕ ਜ਼ਿੰਦਗੀ ਦੇ ਸਫਰਨਾਮੇਂ ਤੋਂ ਖਟਿਆ ਮੈਂਜ਼ਿੰਦਗੀ ਦਾ ਪੁਜਾਰੀ ਕਬਰਾਂ ਨੂੰ ਤੁਰਦਾ ਜਾਵੇ(2)ਆਸਮਾਨ ਤੇ ਉਡਦੀ ਪਤੰਗ ਹਵਾ ਦਾ ਝੋਕਾ ਖਾ ਗਈਧੂੰਏ ਦੀ ਉਡਦੀ ਹੋਈ ਰੂਹ ਬੱਦਲਾਂ ਦੇ ਵਿਚ ਸਮਾਂ ਗਈਰਾਹ ਭੁੱਲੀ ਹੋਈ ਜ਼ਿੰਦਗੀ ਭੁੱਲ ਭੁਲੇਖੇ ਦੇ ਨਾਲ ਹੀ ਤੁਰਦੀ-ਤੁਰਦੀ ਹੌਲੀ-ਹੌਲੀ ਕਬਰਾਂ ਦੇ ਕੋਲ ਆ ਗਈਲਿਖ-ਲਿਖ ਕਲਮ ਕਾਗ਼ਜ ਉਤੇ ਇਤੀਹਾਸ ਰਚਾ ਗਈਚੋਰਾਸੀ ਦਾ ਗੇੜ ਨਾਂ ਜੱਪ ਮੁਕਾ ਲੈ ਬਾਣੀਂ ਫਰਮਾਂ ਗਈਦੋ ਵਰੇ੍ਹ ਦੇ ਬੱਚੇ ਨੂੰ ਸੁਲਾਉਂਦੀ ਸੁਲਾਉਂਦੀ ਭੁੱਲੀ ਜੋਸਾਉਣ ਤੋਂ ਪਹਿਲਾਂ ਯਾਦ ਮੈਨੂੰ ਉਹ ਕਹਾਣੀ ਆ ਗਈਮੈਂ ਸੁਣਿਆਂ ਹੀਰ ਦੀ ਰਾਂਝੇ ਵਿਚ ਉਸਦੀ ਰੂਹ ਸਮਾਂ ਗਈਚੌਦਾਂ ਸਾਲ ਚਰਾਈਆਂ ਮੱਝੀਆਂ ਮਿਹਨਤ ਕੰਮ ਆ ਗਈਇਹ ਤਾਂ ਇਕ ਸੀ ਕਹਾਣੀ ਉਂਝ ਕਈ ਆਸ਼ਕ ਹੋਏਇਸਦੀ ਤਾਂ ਸੁਣਾਈ ਮੌਕੇ ਉਤੇ ਯਾਦ ਇਸਦੀ ਆ ਗਈਅਚਾਨਕ ਬੂਹਾ ਖੜਕਿਆ ਰੂਹ ਮੇਰੀ ਘਬਰਾ ਗਈਅੱਖਾਂ ਖੋਲ੍ਹੀਆਂ ਮੁਹਰੇ ਗੁਵਾਂਢਣ ਸਾਡੀ ਆ ਗਈਦਸ ਸਾਲ ਕੋਟ ਕਚਹਿਰੀ ਦੇ ਚੱਕਰ ਕੱਟਦਾ ਰਿਹਾਜਦ ਜੱਬ ਇਹ ਮੁੱਕਿਆ ਤਾਂ ਸਾਮਣੇਂ ਮੌਤ ਆ ਗਈਸੰਪਰਕ: +91 99886 53229