Thu, 21 November 2024
Your Visitor Number :-   7253807
SuhisaverSuhisaver Suhisaver

ਕਾਹਦਾ ਨਵਾਂ ਸਾਲ ? - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 06-01-2015



ਦਿਨੋਂ-ਦਿਨ ਹੋਈ ਜਾਂਦਾ ਮੰਦਾ ਹਾਲ ਸਾਥੀਉ ।
ਇੱਕ ਕਿਰਤੀ ਦਾ ਕਾਹਦਾ ਨਵਾਂ ਸਾਲ ਸਾਥੀਉ ?

ਚੁੱਲਾ ਠੰਢਾ ਹੈ ਤੇ ਭੁੱਖਾ ਪਰਿਵਾਰ ਹੈ,
ਰਹਿੰਦਾ ਗੰਦਗੀ 'ਚ ਟੱਬਰ ਬੀਮਾਰ ਹੈ,
ਸਿਹਤ, ਸਿੱਖਿਆ ਤੇ ਕੰਮ ਤੋਂ ਕੰਗਾਲ ਸਾਥੀਉ ।
ਇੱਕ ਕਿਰਤੀ ਦਾ ਕਾਹਦਾ ਨਵਾਂ ਸਾਲ ਸਾਥੀਉ ?

ਸੋਚ ਜਾਤਾਂ-ਪਾਤਾਂ, ਧਰਮਾਂ ਮਧੌਲੀ ਹੈ,
ਧੀ ਦੀ ਪੱਤ ਪੱਠਿਆਂ ਦੀ ਪੰਡੋਂ ਹੌਲੀ ਹੈ,
ਲਾਉਂਦੇ ਪਏ ਨੇ ਦਿਹਾਡ਼ੀ ਸਾਡੇ ਬਾਲ ਸਾਥੀਉ ।
ਇੱਕ ਕਿਰਤੀ ਦਾ ਕਾਹਦਾ ਨਵਾਂ ਸਾਲ ਸਾਥੀਉ ?

ਮੁੱਠੀ ਲੋਕ ਇੱਥੇ ਕਰਦੇ ਨੇ ਰਾਜ ਬਈ,
ਦੱਬੀ ਜਾਂਦੇ ਹੱਕ-ਸੱਚ ਦੀ ਅਵਾਜ਼ ਬਈ,
ਪੈਣੀ ਸਮਝਣੀ ਸਾਨੂੰ ਹਰ ਚਾਲ ਸਾਥੀਉ ।
ਇੱਕ ਕਿਰਤੀ ਦਾ ਕਾਹਦਾ ਨਵਾਂ ਸਾਲ ਸਾਥੀਉ ?

ਲੁੱਟ ਕਿਰਤ ਦੀ ਚਾਹੁੰਦੇ ਹੋ ਮੁਕਾਉਣਾ ਸਾਥੀਉ,
ਰਾਜ ਕਿਰਤੀ ਦਾ ਪੈਣਾ ਹੈ ਲਿਆਉਣਾ ਸਾਥੀਉ,
ਜਦੋਂ ਏਕੇ ਨਾਲ ਝੁੱਲੂ ਝੰਡਾ ਲਾਲ ਸਾਥੀਉ ।
ਉਦੋਂ ਕਿਰਤੀ ਮਨਾਊ ਨਵਾਂ ਸਾਲ ਸਾਥੀਉ ।
ਉਦੋਂ ਕਿਰਤੀ ਮਨਾਊ ਨਵਾਂ ਸਾਲ ਸਾਥੀਉ ।
                   
ਸੰਪਰਕ:  +91 98552 07071

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ