ਨਵੇਂ ਸਾਲ ਦੇ ਸੂਰਜਾ ! - ਹਰਜਿੰਦਰ ਸਿੰਘ ਗੁਲਪੁਰ
Posted on:- 31-12-2014
ਨਵੇਂ ਸਾਲ ਦੇ ਸੂਰਜਾ ਜੀ ਆਇਆਂ ,
ਤੈਨੂੰ ਮਥੇ ਲਗਾਉਣ ਦੀ ਕਾਮਨਾ ਹੈ
ਪਈ ਅੱਖਾਂ ਵਿਚ ਆਸ ਦੀ ਚਮਕ ਫਿੱਕੀ,
ਉਹੀ ਆਸ ਚਮਕਾਉਣ ਦੀ ਕਾਮਨਾ ਹੈ
ਤੇਰੇ ਸੇਕ ਨਾਲ ਜ਼ਿੰਦਗੀ ਧੜਕਦੀ ਜੋ,
ਉਹਨੂੰ ਹੋਰ ਧੜਕਉਣ ਦੀ ਕਾਮਨਾ ਹੈ
ਜਿੱਥੇ ਕਿਤੇ ਵੀ ਪਹਿਰਾ ਅਮਾਵਸਾਂ ਦਾ,
ਉਹੀ ਥਾਂ ਰੁਸ਼ਨਾਉਣ ਦੀ ਕਾਮਨਾ ਹੈ
ਤੇਰੇ ਨੱਕ ਦੇ ਹੇਠ ਜੋ ਲਹੂ ਡੁੱਲਾ,
ਉਹਦਾ ਮੁੱਲ ਪੁਆਉਣ ਦੀ ਕਾਮਨਾ ਹੈ
ਹਥ ਤੇਰੀਆਂ ਕਿਰਨਾਂ ਦਾ ਦਾਤ ਲੈਕੇ,
"ਰਾਤਾਂ"ਕਤਲ ਕਰਾਉਣ ਦੀ ਕਾਮਨਾ ਹੈ
ਅਰਬਾਂ ਸਾਲ ਹੋ ਗਈ ਐ ਉਮਰ ਤੇਰੀ,ਤੇਰੇ ਨਾਲ ਨਿਭਾਉਣ ਦੀ ਕਾਮਨਾ ਹੈਤੇਰੇ ਤੇਜ ਨੂੰ "ਧੁੰਦ"ਦੇ ਗਰਭ ਵਿਚੋਂ,ਧਰਤੀ ਉੱਤੇ ਲਿਆਉਣ ਦੀ ਕਾਮਨਾ ਹੈਜੁੜੀਆਂ ਕੂੜ ਕਹਾਣੀਆਂ ਨਾਲ ਤੇਰੇ,ਹਵਾ ਵਿਚ ਉਡਾਉਣ ਦੀ ਕਾਮਨਾ ਹੈ"ਰੱਬ"ਦੀਆਂ ਰੁਕਾਵਟਾਂ ਪਾਰ ਕਰਕੇ, ਤੈਨੂੰ "ਗੁਰੂ" ਬਣਾਉਣ ਦੀ ਕਾਮਨਾ ਹੈਤੇਰੇ "ਰੂਪ"ਦਾ ਧਰਤ ਤੇ ਘਾਣ ਹੁੰਦਾ,ਤੇਰਾ ਘਾਣ ਰੁਕਵਾਉਣ ਦੀ ਕਾਮਨਾ ਹੈਬੁਝ ਗਿਆਂ ਨੂੰ ਸਾਂਭ ਕੇ ਦਿਲਾਂ ਅੰਦਰ,ਨਵੇਂ ਦੀਪ ਜਗਾਉਣ ਦੀ ਕਾਮਨਾ ਹੈਝਪਟ ਮਾਰੇ ਨਾ ਬੀਤਿਆ ਕਾਲ ਮੁੜਕੇ,ਚਾਲੂ ਯੁੱਗ ਪਲਟਾਉਣ ਦੀ ਕਾਮਨਾ ਹੈਵਾਹਨ ਬਣੇ ਜੋ ਰਾਹੂਆਂ ਤੇ ਕੇਤੂਆਂ ਦੇ,ਫੜ ਕੇ ਬੰਦੀ ਬਣਾਉਣ ਦੀ ਕਾਮਨਾ ਹੈਹੰਝੂ ਡਿਗੇ ਨਾ ਕਿਸੇ ਵੀ ਅਖ ਵਿਚੋਂ,ਸੁਖ ਚੈਨ ਵਰਤਾਉਣ ਦੀ ਕਾਮਨਾ ਹੈ ਸੰਪਰਕ: 0061 469 976214