Thu, 21 November 2024
Your Visitor Number :-   7252839
SuhisaverSuhisaver Suhisaver

ਇੱਕ ਨਵੇਂ ਜਿਸਮ ਦੀ ਤਲਾਸ਼ - ਰਵਿੰਦਰ ਰਵੀ

Posted on:- 23-08-2012



ਇਸ਼ਕ ਤਾਂ ਹਰ ਉਮਰ ਵਿੱਚ
ਸੰਭਵ ਹੈ!

ਪਹਿਲਾਂ ਜਿਸਮ ਖੋਦ ਕੇ,
ਰੂਹ ਲੱਭਦੇ ਰਹੇ,
ਹੁਣ ਰੂਹ ਖੋਦ ਕੇ,
ਜਿਸਮ ਲੱਭਦੇ ਹਾਂ!

ਉਮਰ, ਉਮਰ ਦਾ ਤਕਾਜ਼ਾ ਹੈ!
ਜਿਸ ਉਮਰ ਵਿਚ,
ਇਹ ਦੋਵੇਂ ਸੁਲੱਭ ਸਨ,
ਸੰਤੁਲਨ ਮੰਗਦੇ ਸਨ,
ਪ੍ਰਸਪਰ ਸਮਝ-ਸਾਲਾਹ ਦਾ -
ਰੂਹ ‘ਚੋਂ ਜਿਸਮ,
ਜਿਸਮ ‘ਚੋਂ ਰੂਹ,
ਪਿੰਡ, ਬ੍ਰਹਿਮੰਡ
ਵੱਲ ਖੁੱਲ੍ਹਦੇ ਹਰ ਰਾਹ ਦਾ -
ਉਸ ਉਮਰ ਵਿਚ,
ਬੇੜੀਆਂ ਦੇ ਬਾਦਬਾਨ ਤਣ ਗਏ -
ਕੰਢਿਆਂ,
ਟਾਪੂਆਂ ਦੀ ਇਕ-ਰਸੀ ਤੋਂ ਬੋਰ ਹੋਏ,
ਹਵਾਵਾਂ ਦੇ ਰੁਖ,
ਉਲਝਣ, ਸੁਲਝਣ,
ਭਟਕਣ, ਮੰਜ਼ਲ
ਦੇ ਆਤਮ-ਵਿਰੋਧ ਨਾਲ ਜੂਝਦੇ -
ਨਿਰੰਤਰ ਤੁਰੇ ਰਹਿਣ ਦਾ ਹੀ,
ਜੀਵਨ-ਦਰਸ਼ਨ ਬਣ ਗਏ!

ਤੇ ਹੁਣ,
ਧੌਲੀਆਂ ਝਿੰਮਣੀਆਂ ‘ਚੋਂ,
ਇਕ ਨਿਰੰਤਰ ਢਲਵਾਨ ਦਿਸਦੀ ਹੈ,
ਦੂਰ ਪਾਤਾਲ ਦੇ,
ਇਕ ਵਿਸ਼ਾਲ
‘ਨ੍ਹੇਰ-ਬਿੰਦੂ ਵਿਚ ਸਿਮਟਦੀ!

ਇਸ ‘ਨ੍ਹੇਰ-ਬਿੰਦੂ ਦੇ ਸਨਮੁਖ,
ਰੂਹ ਖੋਦਦੇ, ਨਿਸਦਿਨ,
ਇਕ ਨਵਾਂ ਜਿਸਮ ਢੂੰਡਦੇ ਹਾਂ!!!

Comments

manjitmeet

very good poem

narinder pal singh

ਜਿਸਮ ਤੇ ਰੂਹ ਦੀ ਖੇਡ ਹੀ ਨਹੀਂ ਹੈ ਜਿਦੰਗੀ ,ਦਰਅਸਲ ਅਸੀਂ ਜਿਸਮ ਦੀ ਪਰਿਭਾਸ਼ਾ ਹੀ ਨਹੀਂ ਸਮਝੇ ਦੇਹ ਇਕ ਅਨਸ਼ਵਰ ਵਸਤ ਹੈ ਜੋ ਪੀੜ੍ਹੀ ਦਰ ਪੀੜ੍ਹੀ ਅਸੀਂ ਕਰੋਮੋਸੋਮ ਰਾਹੀਂ ਆਪਣੀ ਸੰਤਾਨ ਵਿਚ ਰੂਪਾਂਤਰਣ ਕਰ ਰਹੇ ਹਾਂ ਦੇਹ ਸੁਖ ਪਦਾਰਥਕ ਹੈ ਜਦ ਕਿ ਰੂਹ ਦਾ ਸੁਖ ਆਤਮਿਕ ਹੈ ਮਧ ਮਾਰਗ ਹੀ ਇਕੋ 2 ਸਾਧਨ ਨਹੀਂ ਹੈ ਇਸ ਵਿਚੋਂ ਕਦੇ ਇਕ ਪਾ੍ਰਥਮਿਕ ਹੈ ਤਾਂ ਦੂਜਾ ਦੂਜੈਲਾ ਇਹ ਦੋਵੇਂ ਆਪਣੀ ਸਥਿਤੀ ਬਦਲਦੇ ਰਹਿੰਦੇ ਹਨ

Sukhdeep Singh Brar

wah ji waj.. nazara aa gya...kya kalam aa jnaaab tuahdi...jeonde raho

Jasbir Dhiman

Ravi jee bohut samay pichhon aap jee dee kavita padan nu mili hai anand aa geaa

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ