ਹਨੇਰਿਆਂ ਵਿਚ - ਹਰਜਿੰਦਰ ਸਿੰਘ ਗੁਲਪੁਰ
Posted on:- 24-12-2014
ਰੌਲਾ ਪਾ ਕੇ ਘਰਾਂ ਨੂੰ ਵਾਪਸੀ ਦਾ,
ਤੀਰ ਹਵਾ ’ਚ ਨਵਾਂ ਚਲਾਉਣ ਚੱਲੇ
ਰੂਪ ਧਾਰ ਕੇ ਸ਼ਾਤਰ ਸਪੇਰਿਆਂ ਦਾ,
ਫੇਰ ਰੱਸੀਓ ਸੱਪ ਬਣਾਉਣ ਚੱਲੇ
ਰਾਜਨੀਤੀ ਨੂੰ ਧਰਮ ਦਾ ਲਾ ਟਿੱਕਾ,
ਆਮ ਲੋਕਾਂ ਨੂੰ ਔਝੜੇ ਪਾਉਣ ਚੱਲੇ
ਸੁਤੇ ਰਖਣ ਦੇ ਲਈ ਸਰੋਤਿਆਂ ਨੂੰ,
ਕਾਲੇ ਕੋਹਾਂ ਦੀ ਕਥਾ ਸੁਣਾਉਣ ਚੱਲੇ
ਰੀਸ ਕਰਕੇ "ਯੋਧੇ",ਸਿਕੰਦਰਾਂ ਦੀ,
ਆਸੇ ਪਾਸੇ ਦੇ ਕਿੰਗਰੇ ਢਾਉਣ ਚੱਲੇ
ਆਪਣੇ ਘਰੀਂ ਜੋ ਹਸਦੇ ਖੇਡਦੇ ਨੇ,
ਬਾਹਰ ਕਢ ਕੇ ਦੇਖੋ ਰੁਆਉਣ ਚੱਲੇ
ਛਾਲ ਫੱਟੇ ਦੀ ਲਾਣ ਲਈ ਤਿਲਕ ਲਾਕੇ,ਬਾਜ਼ੀਗਰ ਨੇ ਬਾਜ਼ੀਆਂ ਪਾਉਣ ਚੱਲੇਰੀਝ ਗਏ ਨੇ ਵੱਜਦੀਆਂ ਤਾੜੀਆਂ ਤੇ,ਪੂਰੇ ਮੁਲਖ ਦੀ ਪਿਠ ਲਵਾਉਣ ਚੱਲੇਘਰ ਵਾਪਸੀ ਕਰਨ ਦੇ ਨਾਂ ਥੱਲੇ,ਸਾਰੇ ਦੇਸ਼ ਦੀ ਚੂਲ ਹਲਾਉਣ ਚੱਲੇਇੱਕ ਰੰਗ ਦਾ ਕੋਈ ਨੀ ਬਾਗ ਹੁੰਦਾ,ਕੋਈ ਦੇਸ਼ ਨੀ ਧੱਕੇ ਦੇ ਨਾਲ ਚਲਦਾ,ਸਦਾ ਸਦਾ ਬਗਾਵਤਾਂ ਹੁੰਦੀਆਂ ਨੇਰਹੇ ਦੀਪ ਹਨੇਰਿਆਂ ਵਿਚ ਬਲਦਾਸੰਪਰਕ: +91 81465 63065