ਕਵੀਆਂ ਵਰਗੇ... - ਹਰਜਿੰਦਰ ਗੁਲਪੁਰ
Posted on:- 23-12-2014
ਬੋਲ ਬਾਲਾ ਹੈ ਚਾਰੇ ਪਾਸੇ,
ਬੰਦੇ ਲਾਈ ਲੱਗਾਂ ਦਾ,
ਲਈਆਂ ਚਿੱਟੀਆਂ ਚੁੰਨੀਆਂ ਦਾ,
ਤੇ ਲਥੀਆਂ ਸਿਰ ਤੋਂ ਪੱਗਾਂ ਦਾ,
ਬਾਬੇ ਨਾਨਕ ਦਾ ਤਾਂ ਆਖਾ,
ਮੰਨਦਾ ਕੋਈ ਵੀ ਦੀਹਦਾ ਨੀ,
ਆਖਾ ਮੰਨਦੇ ਦਿਸਦੇ ਲੋਕੀਂ,
ਚੋਰਾਂ ਯਾਰਾਂ ਠੱਗਾਂ ਦਾ
ਜੰਗਲ ਵਿਚ ਕੁਹਾੜੇ ਚਲਣ,
ਜਹਿਰਾਂ ਘੁਲੀਆਂ ਪਾਣੀ ਵਿਚ,
ਕੋਈ ਫਿਕਰ ਨਾ ਫਾਕਾ ਇਥੇ,
ਲੱਗੀਆਂ ਹੋਈਆਂ ਅੱਗਾਂ ਦਾ
ਪੂਜਾ ਨੂੰ ਹੀ ਕੰਮ ਸਮਝਦੇ,
ਕੰਮ ਨੂੰ ਸਮਝਣ ਪੂਜਾ ਨਾ,
ਚੌਵੀ ਘੰਟੇ ਰੌਲਾ ਪੈਂਦਾ,
ਹਵਨਾਂ ਦੇ ਨਾਲ ਯੱਗਾਂ ਦਾ
ਦਾਰੂ ਸਿੱਕੇ ਦੀ ਮਾਇਆ ਕੋਲ,ਇਲਮ ਨੂੰ ਗਿਰਵੀ ਰਖ ਦਿੱਤਾ,ਉਚੀ ਕੁਰਸੀ ਵਾਲੇ ਨੇਤਾ,ਕਰਦੇ ਕੰਮ ਡਰੱਗਾਂ ਦਾਕਿਰਤ ਦੇ ਉੱਤੇ ਫੱਟਾ ਲਾਇਆ,ਕਾਰ ਸੇਵਾ ਦਾ "ਸੰਤਾਂ"ਨੇ,ਐਰੇ ਗੈਰੇ ਦਾ ਕੰਮ ਹੈ ਨੀ,ਇਹ ਹੈ ਕੰਮ "ਸਲੱਗਾਂ"ਦਾਵਿਰਲੇ ਆਖਣ ਦੇਖ ਕੇ,ਨਕਸ਼ਾ ਡੂੰਘੇ ਭੋਰੇ ਦਾ,ਬਾਬੇ ਲੈਂਦੇ ਠੇਕਾ ਭੇਡਾਂ,ਚਾਰਨ ਦੇ ਲਈ ਵੱਗਾਂ ਦਾਦੁਨੀਆਂ ਦਾਰੀ ਉੱਤੇ ਲਾ ਕੇ,ਚੇਪੀ ਬੈਠ ਗਏ,ਰਹਿਣ ਭੁਲੇਖਾ ਦਿੰਦੇ,ਸਾਬਣ ਜਿਹੀਆਂ ਝੱਗਾਂ ਦਾ ਅਰਜੀ ਜਦੋਂ ਫੜਾਈਏ,ਲੋਕਰਾਜ ਦੇ ਰਾਜੇ ਨੂੰ,ਅਖਾਂ ਵਿਚ ਲਸ਼ਕਾਰਾ ਪੈਂਦਾ,ਮੁੰਦਰੀ ਵਾਲੇ ਨਗਾਂ ਦਾਮਾੜੇ ਲੇਖਕ ਦੀ ਤਾਂ ਇਥੇ,ਕੋਈ ਵੀ ਪੁਛ ਪ੍ਰਤੀਤ ਨਹੀਂ,ਫੇਸ ਬੁੱਕ ਤੇ ਪਿਆ ਝਮੇਲਾ,ਕਵੀਆਂ ਵਰਗੇ "ਗੱਗਾਂ"ਦਾਸੰਪਰਕ: +91 81465 63065