Thu, 21 November 2024
Your Visitor Number :-   7253719
SuhisaverSuhisaver Suhisaver

ਗ਼ਜ਼ਲ - ਬਲਜੀਤ ਸਿੰਘ ਰੈਨਾ

Posted on:- 21-12-2014

ਕਦੇ ਸੱਚ ਦਾ ਸਹਾਰਾ ਜੇ ਮਿਲੇ ਮਿਥ ਤੋਡ਼ ਸਕਦਾ ਹਾਂ
ਅਸਾਂ ਹੀ ਸਿਰਜਿਆ ਰਬ ਆਖ ਕੇ ਝਿੰਜੋੜ ਸਕਦਾ ਹਾਂ

ਤੇਰੀ ਮਰਜ਼ੀ ਬਿਨਾਂ ਪੱਤਾ ਨਹੀਂ ਹਿਲਦਾ , ਉਹ ਕਹਿੰਦੇ ਨੇ
ਮੈਂ ਐਟਮ ਦੇ ਵਪਾਰੀ ਨੂੰ ਕਿਵੇਂ ਪਰ ਛੋੜ ਸਕਦਾ ਹਾਂ

ਇਹ ਕਰਨੀ ਹੈ ਮੇਰੀ ਆਪਣੀ , ਤੇਰੇ ਭਾਣੇ ਚ ਕਿਉਂ ਆਖਾਂ
ਤੇਰਾ ਇਕ ਨਾਮ ਲੈ ਸੱਚ ਤੋਂ ਕਿਵੇਂ ਮੁੱਖ ਮੋਡ਼ ਸਕਦਾ ਹਾਂ

ਤੁਸੀਂ ਤੋਡ਼ਨ ਚ ਮਾਹਿਰ ਹੋ ਬਣਾ ਕੇ ਆਪਣੇ ਆਪਣੇ ਰੱਬ
ਮੇਰੇ ਇਹ ਸ਼ਬਦ ਤਾਕਤ ਨੇ , ਮੈਂ ਟੁੱਟੇ ਜੋਡ਼ ਸਕਦਾ ਹਾਂ

ਬੁਝਾਰਤ ਤੂੰ ਨਹੀਂ ਐਪਰ, ਬੁਝਾਰਤ ਬਣ ਗਿਆ ਏਂ ਤੂੰ
ਪਵੇਗੀ ਲੋਡ਼ ਮੈਨੂੰ ਤਾਂ ਮੈਂ ਆਪਾ ਲੋਡ਼ ਸਕਦਾ ਹਾਂ

ਪਵਨ,ਪਾਣੀ,ਅਗਨ, ਕੁਝ ਵੀ ਡਰਾ ਕੇ ਰੱਬ ਬਣਾ ਸਕਦੈ
ਮਹਾਂ ਕੁਦਰਤ ! ਤੇਰੀ ਖਾਤਰ ਮੁਹਾਰਾਂ ਮੋਡ਼ ਸਕਦਾ ਹਾਂ

ਮਿਲੀ ਹੈ ਜ਼ਿੰਦਗੀ ਭਰਪੂਰ , ਪਰ ਇਸਦਾ ਹੁਨਰ ਸਮਝੋ
ਤੁਸੀਂ ਗਰ ਰੀਂਗਣਾ, ਰੀਂਗੋ , ਮਗਰ ਮੈਂ ਦੋੜ ਸਕਦਾ ਹਾਂ

ਕਸੌਟੀ ਤਰਕ ਦੀ ਰੈਨਾ ਸਦਾ ਇਕ ਨਾਲ ਤੁਰਦੀ ਹੈ
ਜਿਨ੍ਹਾਂ ਦਾ ਅਰਥ ਕੋਈ ਨਾ ਉਹ ਨਾਤੇ ਤੋਡ਼ ਸਕਦਾ ਹਾਂ

         ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ