ਨਵੇਂ ਸਾਲ ਦਾ ਸੂਰਜ -ਮਲਕੀਅਤ ਸਿੰਘ “ਸੁਹਲ”
Posted on:- 20-12-2014
ਨਵੇਂ ਸਾਲ ਦਾ ਸੂਰਜ ਵੇਖੋ ਕੀ ਕੀ ਰੰਗ ਵਿਖਾਵੇਂਗਾ।
ਰੁੜ੍ਹਦੀ ਨਸਿ਼ਆਂ ਵਿਚ ਜਵਾਨੀ ਵੇਖੋ! ਕਿਵੇਂ ਬਚਾਵੇਂਗਾ।
ਦੇਸ਼ ਮੇਰੇ ਨੂੰ ਖ਼ੋਰਾ ਲਗਾ ਇਸ ਦਾ ਕੋਈ ਇਲਾਜ ਕਰੋ।
ਗੀਤ ਅਮਨ ਦੇ ਗਉਣ ਵਾਲਿਉ ਸਾਂਝਾਂ ਦਾ ਆਗਾਜ਼ ਕਰੋ।
ਜੋ ਗੁਰਬੱਤ ਦੀ ਨੀਂਦਰ ਸੁੱਤੇ, ਉਹਨਾਂ ਤਾਈਂ ਜਗਾਵੇਂਗਾ,
ਨਵੇਂ ਸਾਲ ਦਾ ਸੂਰਜ ਵੇਖੋ ਕੀ- ਕੀ ਰੰਗ ਵਿਖਾਵੇਂਗਾ।
ਚਾਰ ਚੁਫ਼ੇਰੇ ਘੇਰਾ ਪਾ ਕੇ ਦੁਸ਼ਮਨ ਦਾਅ ਲਗਾਉਂਦਾ ਹੈ।
ਦੇਸ਼ ਮੇਰੇ ਦੀ ਸ਼ਾਂਤ ਅਣਖ ਨੂੰ ਚੋਬ੍ਹਾਂ ਲਾ ਜਗਾਉਂਦਾ ਹੈ।
ਦੇਸ਼-ਧਰੋਹੀ ਜਿਹੀਆਂ ਚਾਲਾਂ ਹੁਣ ਨਾ ਕੋਈ ਚਲਾਵੇਂਗਾ,
ਨਵੇਂ ਸਾਲ ਦਾ ਸੂਰਜ ਵੇਖੋ ! ਕੀ-ਕੀ ਰੰਗ ਵਿਖਾਵੇਂਗਾ।
ਸਭ ਧਰਮਾ ਦਾ ਮਾਣ ਹੈ ਕਰਦਾ ਭਾਰਤ ਦੇਸ਼ ਪਿਆਰਾ।ਤਾਹੀਉਂ ਇਹਦੀ ਕਿਸਮਤ ਵਾਲਾ ਚਮਕ ਰਿਹਾ ਹੈ ਤਾਰਾ।ਨਵੀਆਂ ਸ਼ੋਖ਼ ਅਦਾਵਾਂ ਵਾਲਾ ਨਵਾਂ ਹੀ ਚੰਨ ਚੜ੍ਹਾਵੇਂਗਾ,।ਨਵੇਂ ਸਾਲ ਦਾ ਸੂਰਜ ਵੇਖੋ ! ਕੀ- ਕੀ ਰੰਗ ਵਿਖਾਵੇਂਗਾ।ਇਹ ਨਵੀਂ ਕਰਾਂਤੀ ਦੇਸ਼ ਮੇਰੇ ਦੀ,ਖ਼ੁਸ਼ੀਆਂ ਖੇੜੇ ਵੰਡੇਗੀ।ਹਰ ਦਰਵਾਜ਼ੇ ਦਸਤਕ ਦੇ ਕੇ ਗੰਡ੍ਹ ਪਿਆਰ ਦੀ ਗੰਡ੍ਹੇਗੀ।“ਸੁਹਲ” ਦੀ ਸਰਦਾਰੀ ਨੂੰ ਹਰ ਕੋਈ ਫ਼ਤਹਿ ਬੁਲਾਵੇਂਗਾ,ਨਵੇਂ ਸਾਲ ਦਾ ਸੂਰਜ ਵੇਖੋ! ਕੀ-ਕੀ ਰੰਗ ਵਿਖਾਵੇਂਗਾ।ਨਸਿ਼ਆਂ ਵਿਚ ਜਵਾਨੀ ਜਾਂਦੀ, ਉਹਨੂੰ ਮੋੜ ਲਿਆਵੇਂਗਾ।ਸੰਪਰਕ: +91 98728 48610