Thu, 21 November 2024
Your Visitor Number :-   7255286
SuhisaverSuhisaver Suhisaver

ਜਿਹਾਦ ਦੀ ਅੱਗ - ਕਰਨ ਬਰਾੜ ਹਰੀ ਕੇ ਕਲਾਂ

Posted on:- 18-12-2014



ਸ਼ਹਿਰ
ਪਿਸ਼ੌਰ 'ਚ

ਸੁਨਹਿਰੀ ਧੁੱਪਾਂ ਚੜ੍ਹੀਆਂ
ਮਸਜਿਦ ਦੇ ਗੁੰਮਦ ਤੋਂ ਕਬੂਤਰ ਉੱਡਿਆ
ਫ਼ਕੀਰ ਨੇ ਸਭ ਲਈ ਦੁਆ ਮੰਗੀ

ਬਾਬੇ ਕੁਰੈਸ਼ੀ ਨੇ ਰੇਡੀਉ ਦਾ ਕੰਨ ਮਰੋੜਿਆ
ਲਾਹੌਰ ਸਟੇਸ਼ਨ ਤੋਂ
ਫ਼ਰਮਾਇਸ਼ੀ ਫ਼ਿਲਮੀ ਗੀਤਾਂ ਦਾ ਪ੍ਰੋਗਰਾਮ ਚੱਲ ਰਿਹਾ
ਅਬ ਤੋ ਵਾਪਸ ਆ ਜਾ ਪਰਦੇਸੀ ਬਹਾਰੇਂ ਵਾਪਸ ਆ ਗਈ


ਮਸਤੀ 'ਚ ਧੋਬੀ ਨੇ ਸਾਈਕਲ ਨੂੰ ਲੱਤ ਦਿੱਤੀ
ਰਹਿਮਤਾ ਨੇ ਸਬਜ਼ੀ ਵਾਲੇ ਨੂੰ ਹਾਕ ਮਾਰੀ
ਪੱਲਾ ਠੀਕ ਕਰਦੀ ਰੇਸ਼ਮਾ ਵੀ ਬਾਹਰ ਆਈ
ਲੈ ਕੀ ਦੱਸਾਂ ਭੈਣ ਰਹਿਮਤਾ
ਅਬਦਲ ਤਾਂ ਭਿੰਡੀਆਂ ਬਹੁਤ ਚਾਹਕੇ ਖਾਂਦਾ

ਅੱਜ ਸਕੂਲ ਜਾਂਦਾ ਕਹਿੰਦਾ
ਮਾਂ ਆਉਂਦੇ ਨੂੰ ਭਿੰਡੀਆਂ ਬਣਾ ਕੇ ਰੱਖੀਂ
ਵਾਅਦਾ ਹੈ ਪਹਿਲਾਂ ਸਕੂਲ ਦਾ ਕੰਮ ਕਰੂੰ
ਫੇਰ ਹਾਣੀਆਂ ਨਾਲ ਖੇਡਣ ਜਾਊ
ਮਾਂ ਆਉਂਦੇ ਨੂੰ ਭਿੰਡੀਆਂ ਬਣਾਏਗੀ ਨਾ
ਹਾਂ ਭੈਣ ਰੇਸ਼ਮਾ
ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ
ਇਹਨਾਂ ਬਿਨਾਂ ਸਾਡਾ ਹੋਰ ਹੈ ਵੀ ਕੌਣ

ਸਦੀਕੀ ਦਾ ਤਾਂ ਇਹ ਹਾਲ ਏ
ਜੇ ਸਕੂਲੋਂ ਆਉਂਦੇ ਨੂੰ
ਮਿੱਠੇ ਮਿੱਠੇ ਅੰਬ ਨਾ ਮਿਲਣ
ਤਾਂ ਜਿਉਣਯੋਗਾ ਮਾਂ ਨਾਲ ਬੋਲਦਾ ਹੀ ਨਹੀਂ

ਆਪ ਭਾਵੇਂ ਮੈਂ ਖਾਵਾਂ ਨਾ ਖਾਵਾਂ
ਪਰ ਦਿਲ ਦੇ ਟੋਟੇ ਲਈ
ਅੰਬ ਹਾਜਿਰ ਕਰਨੇ ਹੀ ਪੈਂਦੇ ਨੇ
ਮੇਰਾ ਅੰਬੀਓਂ ਮਿੱਠਾ ਸਦੀਕੀ
ਪਰ ਅਚਨਚੇਤ ਸੁਨਹਿਰੀ ਧੁੱਪਾਂ ਤੇ
ਇਕੋ ਆਵਾਜ਼ ਨਾਲ
ਐਸੇ ਬੇਵਕਤੇ ਬੱਦਲ ਛਾਏ
ਕਿ ਮੂੰਹਾਂ ਤੇ ਕਾਲਖ ਜੰਮ ਗਈ
ਵੇ ਲੋਕੋ ਸਕੂਲ ਚ ਮਾਸੂਮ ਜਿੰਦਾਂ ਮਾਰਤੀਆਂ
ਸਕੂਲ ਵੱਲ ਭੱਜਦੀਆਂ
ਰਹਿਮਤਾ ਰੇਸ਼ਮਾਂ ਦੀਆਂ ਚੀਕਾਂ ਅੰਦਰ ਪਾੜ੍ਹਦੀਆਂ
ਹਨੇਰ ਸਾਈਂ ਦਾ
ਸਾਡੇ ਨਿੱਕੇ ਨਿੱਕੇ ਬੋਟ

ਹਾਏ! ਸਾਡੇ ਆਲ੍ਹਣਿਆਂ ਦੀ ਰੌਣਕ
ਇੱਕ ਪਾਸੇ
ਸਕੂਲ 'ਚ ਜਹਾਦ ਦੀ ਅੱਗ ਸੜ ਰਹੀ ਹੈ
ਦੂਜੇ ਪਾਸੇ
ਭਿੰਡੀਆਂ ਦੀ ਸਬਜ਼ੀ ਤੇ ਮਿੱਠੇ ਮਿੱਠੇ ਅੰਬ
ਸਦਾ ਲਈ ਠੰਢੇ ਹੋ ਗਏ

ਸੰਪਰਕ: +61430850045

Comments

Amrik Singh

dehshat gardi murdabad,,

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ