Thu, 21 November 2024
Your Visitor Number :-   7252598
SuhisaverSuhisaver Suhisaver

ਅਸੀਂ ਵੱਡੇ ਹੋ ਗਏ ਹਾਂ -ਰੁਪਿੰਦਰ ਸੰਧੂ

Posted on:- 09-12-2014



ਇਕ ਸੁਕੂਨ ਦੀ ਤਲਾਸ਼ ਵਿਚ
ਪਤਾ ਨਹੀਂ ਕਿੰਨੀਆਂ ਬੇਚੈਨੀਆਂ
ਪਾਲ ਲਈਆਂ,
ਲੋਕ ਕਹਿੰਦੇ ਨੇ
ਹੁਣ ਅਸੀਂ ਵੱਡੇ ਹੋ ਗਏ ਹਾਂ

ਇਕ ਰੋਟੀ ਦੀ ਤਲਾਸ਼ ਵਿਚ
ਪਤਾ ਨਹੀਂ ਕਿੰਨੀਆਂ ਸਵਾਹਾਂ
ਛਾਣ ਲਈਆਂ
ਲੋਕ ਕਹਿੰਦੇ ਨੇ
ਹੁਣ ਅਸੀਂ ਵੱਡੇ ਹੋ ਗਏ ਹਾਂ

ਇਕ ਮੁਸਕਾਨ ਦੀ ਤਲਾਸ਼ ਵਿਚ
ਪਤਾ ਨਹੀਂ ਕਿਨੀਆਂ ਉਦਾਸੀਆਂ
ਹਾਰ ਲਈਆਂ
ਲੋਕ ਕਹਿੰਦੇ ਨੇ
ਹੁਣ ਅਸੀਂ ਵੱਡੇ ਹੋ ਗਏ ਹਾਂ

ਇਕ ਜੋਬਨ ਮਾਨਣ ਲਈ
ਪਤਾ ਨਹੀਂ ਕਿਨੀਆਂ ਰੁਤਾਂ
ਲੰਘਾ ਲਈਆਂ
ਲੋਕ ਕਹਿੰਦੇ ਨੇ
ਹੁਣ ਅਸੀਂ ਵੱਡੇ ਹੋ ਗਏ ਹਾਂ

ਇਕ ਸਾਥ ਪਾਉਣ ਦੇ ਲਈ
ਪਤਾ ਨਹੀਂ ਅਸੀਂ ਕਿੰਨੀਆਂ ਉਮੀਦਾਂ
ਪਾਲ ਲਈਆਂ
ਲੋਕ ਕਹਿੰਦੇ ਨੇ
ਹੁਣ ਅਸੀਂ ਵੱਡੇ ਹੋ ਗਏ ਹਾਂ

ਇਕ ਇਕ ਕਰਕੇ
ਪਤਾ ਨਹੀਂ ਅਸੀਂ ਕਿੰਨੀਆਂ ਖਵਾਇਸ਼ਾਂ
ਜਨਮਾਂ ਲਈਆਂ
ਲੋਕ ਕਹਿੰਦੇ ਨੇ
ਹੁਣ ਅਸੀਂ ਵੱਡੇ ਹੋ ਗਏ ਹਾਂ

ਸੋਚਣ ਦੀ ਗੱਲ ਹੈ
ਕੀ
ਅਸੀਂ ਸਚੀਂ ਵੱਡੇ ਹੋ ਗਏ ਹਾਂ?        

Comments

Parkash Malhar 094668-18545

ਕੀ ਅਸੀਂ ਸਚੀਂ ਵੱਡੇ ਹੋ ਗਏ ਹਾਂ?

fgfjhkhlkllopp https://google.com dgdgd

fgfjhkhlkllopp https://google.com dgdgdl

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ